ਯੂਨੀਫਾਰਮ ਸਿਵਲ ਕੋਡ ਬੇਲੋੜਾ ਅਤੇ ਅਣਉਚਿਤ ਕਰਾਰ
07:51 PM Jun 29, 2023 IST
ਮਾਲੇਰਕੋਟਲਾ: ਲਾਅ ਕਮਿਸ਼ਨ ਆਫ਼ ਇੰਡੀਆ ਵੱਲੋਂ ਯੂਨੀਫਾਰਮ ਸਿਵਲ ਕੋਡ ਦੇ ਸਬੰਧ ਵਿੱਚ ਦੇਸ਼ ਵਾਸੀਆਂ ਤੋਂ 14 ਜੁਲਾਈ ਤੱਕ ਸੁਝਾਅ ਮੰੰਗੇ ਗਏ ਹਨ। ਜੁਆਇੰਟ ਐਕਸ਼ਨ ਕਮੇਟੀ (ਰਜਿ) ਪੰਜਾਬ ਦੇ ਅਹੁਦੇਦਾਰਾਂ ਨੇ ਇਥੇ ਅੱਜ ਪੱਤਰਕਾਰ ਮਿਲਣੀ ਦੌਰਾਨ ਯੂਨੀਫਾਰਮ ਸਿਵਲ ਕੋਡ ਨੂੰ ਬੇਲੋੜਾ ਅਤੇ ਅਣਉਚਿਤਕਰਾਰ ਦਿੰਦਿਆਂ ਕਿਹਾ ਕਿ ਦੇਸ਼ ਨੂੰ ਇਸ ਦੀ ਕੋਈ ਲੋੜ ਨਹੀਂ। ਕਮੇਟੀ ਦੇ ਪ੍ਰਧਾਨ ਨਦੀਮ ਅਨਵਾਰ ਖ਼ਾਨ,ਮੁਹੰਮਦ ਅਖ਼ਲਾਕ , ਮੁਹੰਮਦ ਸ਼ਮਸ਼ਾਦ ਝੋਕ ਅਤੇ ਮੁਕੱਰਮ ਸੈਫ਼ੀ ਨੇ ਕਿਹਾ ਕਿ ਜੇ ਇਹ ਕਾਨੂੰਨ ਲਿਆਂਦਾ ਜਾਂਦਾ ਹੈ ਤਾਂ ਮੁਸਲਿਮ ਭਾਈਚਾਰਾ ਇਸ ਦਾ ਵਿਰੋਧ ਕਰੇਗਾ। ਆਗੂਆਂ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਇਸ ਕਾਨੂੰਨ ਦੇ ਖ਼ਿਲਾਫ਼ ਆਪਣੀ ਰਾਇ ਲਾਅ ਕਮਿਸ਼ਨ ਆਫ਼ ਇੰਡੀਆ ਨੂੰ ਭੇਜ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement