ਦਿ ਟ੍ਰਿਬਿਊਨ ਲਾਈਫ਼ ਸਟਾਈਲ ਐਵਾਰਡਜ਼ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਮਾਰਚ
ਦਿ ਟ੍ਰਿਬਿਊਨ ਸਬੂਹ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ ਤੇ ਉਤਰਾਖੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਦੂਜਾ ਦਿ ਟ੍ਰਿਬਿਊਨ ‘ਲਾਈਫ਼ ਸਟਾਈਲ ਐਵਾਰਡਜ਼-2025’ ਕਰਵਾਇਆ ਜਾ ਰਿਹਾ ਹੈ। ਇਹ ਐਵਾਰਡ ਸ਼ੋਅ 28 ਮਾਰਚ ਦਿਨ ਸ਼ੁਕੱਰਵਾਰ ਨੂੰ ਸ਼ਾਮ 6.30 ਵਜੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਵਿੱਚ ਸਥਿਤ ਹੋਟਲ ਹਿਆਤ ਰੈਜ਼ੀਡੈਂਸੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ, ਜਿਨ੍ਹਾਂ ਵੱਲੋਂ ਸਮਾਜ ਨੂੰ ਵਿਕਾਸ ਦੀ ਨਵੀਂ ਰਾਹ ’ਤੇ ਅੱਗੇ ਵਧਾਉਣ ਲਈ ਵੱਖ-ਵੱਖ ਖੇਤਰਾਂ ਵਿੱਚ ਮਿਸਾਲੀ ਕੰਮ ਕਰਨ ਵਾਲੀ ਉੱਤਰ ਭਾਰਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਐਰੋਪਲਾਜ਼ਾ-ਪ੍ਰੋਡਕਟ ਆਫ਼ ਸ਼ੁੱਧ ਗੋਲਡ ਮੁੱਖ ਪਾਟਰਨ ਅਤੇ ਏਐੱਲ ਬਸੀਰ ਗਰੁੱਪ ਆਫ਼ ਇੰਡਸਟਰੀਜ਼ ਗਿਫਟਿੰਗ ਪਾਰਟਰ ਹਨ। ਇਸ ਮੌਕੇ ਕੈਫ਼ੇ ਵੈਲ ਬਿੰਗ, ਸਤਲੁਜ ਸਕੂਲ, ਨਿਰਵਾਣਾ ਗ੍ਰੀਨ, ਏਰਨ ਹੋਮਜ਼, ਇਰੇਨਿੱਕ ਇੰਟਰਨੈਸ਼ਨਲ, ਕੈਪਸਨਸ, ਦੀਵਾਨ ਬਿਲਡਰਜ਼ ਐੱਲਐੱਲਪੀ-ਮਜੈਸਟਿਕ ਰਾਈਸ, ਦਿਕਸ਼ਾਂਤ ਸਕੂਲ, ਡਾ. ਅਸ਼ੋਕ ਕੁਮਾਰ ਗੁਪਤਾ, ਡਾ. ਸਵਪਨਾ ਮਿਸ਼ਰਾ, ਦ੍ਰਿਸ਼ਟੀ ਆਈ ਹਸਪਤਾਲ, ਏਲਾਂਤੇ ਮਾਲ, ਏਵਰ ਮਾਰਕ, ਦਾਸ ਐਸੋਸੀਏਟ, ਕੇਬੀਡੀ, ਅਰੋਗਿਆ ਧਾਮ, ਕੇਕੇਜੇ ਗਰੁੱਪ, ਮਰਲੀਓਨਨ ਗਰੁੱਪ, ਮਨੋਹਰ ਇਨਫਰਾ, ਸੰਤ ਰਾਮ ਐਂਡ ਸਨਜ਼, ਮੋਤੀਆ ਬਲੂ ਰਾਈਜ਼, ਪਾਰਸ ਹਸਪਤਾਲ, ਪੀਸੀਐੱਲ ਹੋਮਜ਼, ਪਰਫੈੱਟ ਡਾਈਮੰਡ, ਫੋਨਿਕਸ ਫਰਨੀਚਰ, ਪੀਐੱਲਪੀਬੀ, ਰਾਜ ਮਲਹੋਤਰਾ, ਰਾਈਸੋਨਿਕ, ਟਰੈੱਸ ਲੌਂਜ਼, ਵੀਸੀਐੱਸ ਪ੍ਰਮੋਟਰਸ, ਅਸ਼ੋਕਾ ਟੈਕਸਟਾਈਲਸ ਅਤੇ ਆਈਈਈ ਲਿਫ਼ਟ ਨੂੰ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦਿ ਟ੍ਰਿਬਿਊਨ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਸਮਾਗਮ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਰੀਅਲ ਐਸਟੇਟ ਐਕਸਪੋ ਲਗਾਇਆ ਗਿਆ, ਜਿਸ ਵਿੱਚ ਲੋਕਾਂ ਨੂੰ ਇਕ ਛੱਤ ਹੇਠਾਂ ਦੋ ਦਰਜਨ ਤੋਂ ਵੱਧ ਰੀਅਲ ਐਸਟੇਟ ਕੰਪਨੀਆਂ ਤੇ ਅੱਧਾ ਦਰਜਨ ਬੈਂਕਾਂ ਨਾਲ ਸੰਪਰਕ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਐਜੂ ਐਕਸਪੋ ਲਗਾਇਆ ਗਿਆ। ਇਸ ਰਾਹੀਂ ਵਿਦਿਆਰਥੀਆਂ ਨੂੰ ਸੁਨਿਹਰੇ ਭਵਿੱਖ ਲਈ ਜਾਗਰੂਕ ਕੀਤਾ ਗਿਆ।