ਸ਼ੇਅਰ ਬਾਜ਼ਾਰ ਰਿਕਾਰਡ ਬੁਲੰਦੀ ਉਤੇ ਪੁੱਜਾ
06:25 AM Jun 27, 2024 IST
ਮੁੰਬਈ:
Advertisement
ਏਸ਼ਿਆਈ ਬਾਜ਼ਾਰਾਂ ’ਚ ਤੇਜ਼ੀ ਦੇ ਰੁਖ਼ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਦੀ ਖਰੀਦ ਕਾਰਨ ਅੱਜ ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਰਹੀ ਅਤੇ ਸਥਾਨਕ ਸ਼ੇਅਰ ਬਾਜ਼ਾਰ ਨਵੀਂ ਉਚਾਈ ’ਤੇ ਪਹੁੰਚ ਗਏ। ਤੀਹ ਸ਼ੇਅਰਾਂ ਵਾਲਾ ਸੂਚਕਅੰਕ ਸੈਂਸੈਕਸ 0.80 ਫੀਸਦ ਦੇ ਵਾਧੇ ਨਾਲ 620.73 ਅੰਕ ਚੜ੍ਹ ਕੇ 78,674.25 ਅੰਕ ਦੇ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.62 ਫੀਸਦ ਦੇ ਵਾਧੇ ਨਾਲ 147.50 ਅੰਕ ਵੱਧ ਕੇ 23,868.80 ਦੇ ਰਿਕਾਰਡ ਪੱਧਰ ’ਤੇ ਬੰਦਾ ਹੋਇਆ। -ਪੀਟੀਆਈ
Advertisement
Advertisement