ਸੀਬੀਆਈ ਦੇ ਸਾਬਕਾ ਡਾਇਰੈਕਟਰ ਆਰ ਸੀ ਸ਼ਰਮਾ ਦਾ ਦੇਹਾਂਤ
06:16 AM Mar 14, 2025 IST
ਨਵੀਂ ਦਿੱਲੀ, 13 ਮਾਰਚ
ਸੀਬੀਆਈ ਦੇ ਸਾਬਕਾ ਡਾਇਰੈਕਟਰ ਆਰ ਸੀ ਸ਼ਰਮਾ ਦਾ ਅੱਜ ਦੇਹਾਂਤ ਹੋ ਗਿਆ। ਉਹ ਬੋਫੋਰਸ, ਸ਼ੇਅਰ ਬਜ਼ਾਰ ਘਪਲੇ ਅਤੇ ਆਪੂੰ ਬਣੇ ਧਰਮ ਗੁਰੂ ਚੰਦਰਸਵਾਮੀ ਨਾਲ ਸਬੰਧਤ ਕੁਝ ਅਹਿਮ ਮਾਮਲਿਆਂ ਦੀ ਜਾਂਚ ’ਚ ਸ਼ਾਮਲ ਰਹੇ। ਕੇਂਦਰੀ ਏਜੰਸੀ ਨੇ ਦੱਸਿਆ ਕਿ ਹਰਿਆਣਾ ਕਾਡਰ ਦੇ 1963 ਬੈਚ ਦੇ ਆਈਪੀਐੱਸ ਅਫਸਰ ਸ਼ਰਮਾ ਨੇ ਜੋਗਿੰਦਰ ਸਿੰਘ ਦਾ ਸਥਾਨ ਲਿਆ ਸੀ, ਜਿਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ’ਚ ਤਬਦੀਲ ਕਰ ਦਿੱਤਾ ਗਿਆ ਸੀ। ਸ਼ਰਮਾ 30 ਜੂਨ 1997 ਤੋਂ 31 ਜਨਵਰੀ 1998 ਤੱਕ ਸੀਬੀਆਈ ਦੇ ਡਾਇਰੈਕਟਰ ਰਹੇ। ਸੀਬੀਆਈ ਨੇ ਸ਼ਰਮਾ ਦੇ ਦੇਹਾਂਤ ’ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਸੀਬੀਆਈ ਦੇ ਡਾਇਰੈਕਟਰ ਪ੍ਰਵੀਨ ਸੂਦ ਨੇ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਸੀਬੀਆਈ ਦੇ ਸਾਰੇ ਲੋਕ ਦੁਖੀ ਪਰਿਵਾਰ ਦੇ ਨਾਲ ਹਨ। -ਪੀਟੀਆਈ
Advertisement
Advertisement