ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਰਾਬੱਸੀ ਵਿੱਚ ਨਹੀਂ ਰੁਕ ਰਿਹਾ ਚੋਰੀਆਂ ਦਾ ਸਿਲਸਿਲਾ

10:48 AM Nov 17, 2023 IST
ਸੀਸੀਟੀਵੀ ਫੁਟੇਜ ’ਚ ਨਜ਼ਰ ਆਉਂਦਾ ਸ਼ੱਕੀ ਵਿਅਕਤੀ।

ਹਰਜੀਤ ਸਿੰਘ
ਡੇਰਾਬੱਸੀ, 16 ਨਵੰਬਰ
ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਅੱਜ ਵੀ ਇੱਥੋਂ ਦੀ ਸਾਧੂ ਨਗਰ ਦੀ ਗਲੀ ਨੰਬਰ-5 ਵਿੱਚ ਚੋਰ ਦਿਨ-ਦਿਹਾੜੇ ਇਕ ਬੰਦ ਘਰ ਵਿੱਚ ਵੜ ਕੇ ਨਕਦੀ, ਸੋਨੇ ਤੇ ਚਾਂਦੀ ਦੇ ਗਹਿਣੇ, ਕੀਮਤੀ ਸਾਮਾਨ ਅਤੇ ਘਰ ਵਿਚਲੇ ਮੰਦਰ ਵਿੱਚ ਪਈਆਂ ਚਾਂਦੀ ਦੀਆਂ ਮੂਰਤੀਆਂ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਕਾਨ ਮਾਲਕ ਪਿਯੂਸ਼ ਸੋਨੀ ਨੇ ਦੱਸਿਆ ਕਿ ਬੀਤੇ ਦਿਨ ਭਾਈ ਦੂਜ ਦੇ ਮੱਦੇਨਜ਼ਰ ਉਹ ਆਪਣੇ ਪਰਿਵਾਰ ਸਣੇ ਘਰ ਨੂੰ ਤਾਲਾ ਲਾ ਕੇ ਸਵੇਰੇ 10 ਵਜੇ ਪਾਣੀਪਤ ਆਪਣੇ ਘਰ ਗਏ ਹੋਏ ਸੀ। ਰਾਤ ਨੂੰ 10 ਵਜੇ ਜਦੋਂ ਉਹ ਵਾਪਸ ਆਏ ਤਾਂ ਘਰ ਦੇ ਮੇਨ ਗੇਟ ਦਾ ਤਾਲਾ ਖੁੱਲ੍ਹਾ ਸੀ ਜਦਕਿ ਵਰਾਂਡੇ ਵਿੱਚ ਦੋ ਵੱਡੀਆਂ ਐੱਲਈਡੀਜ਼ ਅਤੇ ਇਕ ਵੱਡਾ ਸਪੀਕਰ ਪਿਆ ਸੀ, ਜਿਸ ਨੂੰ ਦੇਖ ਕੇ ਉਹ ਕਾਫੀ ਹੈਰਾਨ ਹੋ ਗਏ। ਉਹ ਅੰਦਰ ਗਏ ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਘਰ ਵਿੱਚੋਂ 80 ਹਜ਼ਾਰ ਰੁਪਏ, ਇਕ ਐੱਲਈਡੀ, ਘਰ ਦੇ ਮੰਦਰ ਵਿੱਚ ਪਈਆਂ ਚਾਂਦੀ ਦੀਆਂ ਮੂਰਤੀਆਂ, ਚੜ੍ਹਾਵਾ, ਸੋਨੇ ਦੇ ਦੋ ਕੜੇ, ਕੀਮਤੀ ਘੜੀਆਂ ਅਤੇ ਹੋਰ ਸਾਮਾਨ ਗਾਇਬ ਸੀ। ਚੋਰ ਗੋਲਕ ਵਿੱਚ ਨਕਲੀ ਨੋਟ ਛੱਡ ਗਏ ਜਦਕਿ ਅਸਲੀ ਨੋਟ ਚੋਰੀ ਕਰ ਕੇ ਲੈ ਗਏ। ਮਕਾਨ ਮਾਲਕ ਨੇ ਦੱਸਿਆ ਕਿ ਚੋਰ ਬਾਹਰਲੀ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਅਤੇ ਰਸੋਈ ਦੀ ਖਿੜਕੀ ਰਾਹੀਂ ਕਮਰਿਆਂ ਅੰਦਰ ਦਾਖ਼ਲ ਹੋ ਗਏ। ਨੇੜਲੇ ਘਰ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਅਧਾਰ ’ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਦੋ ਅਣਪਛਾਤੇ ਐਕਟਿਵਾ ਸਵਾਰ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਸ਼ਾਮ 4 ਵਜੇ ਅੰਜਾਮ ਦਿੱਤਾ ਹੈ। ਮੌਕੇ ’ਤੇ ਪਹੁੰਚੇ ਸਹਾਇਕ ਇੰਸਪੈਕਟਰ ਸਤਵੀਰ ਸਿੰਘ ਨੇ ਦੱਸਿਆ ਕਿ ਮੌਕੇ ਦਾ ਦੌਰਾ ਕਰ ਕੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਐਕਟਿਵਾ ਦੇ ਨੰਬਰ ਦੇ ਆਧਾਰ ’ਤੇ ਚੋਰਾਂ ਦਾ ਪਤਾ ਲਾਇਆ ਜਾ ਰਿਹਾ ਹੈ।

Advertisement

ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਦੀ ਦੁਕਾਨ ’ਚ ਵੀ ਚੋਰੀ

ਚੋਰਾਂ ਵੱਲੋਂ ਲੰਘੇ ਕੱਲ੍ਹ ਵੀ ਇੱਥੋਂ ਦੇ ਵਾਰਡ ਨੰਬਰ 19 ਵਿੱਚ ਪੈਂਦੀ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਬਖ਼ਸ਼ੀਸ਼ ਸਿੰਘ ਦੀ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਲਈ ਸੀ। ਸ਼ਹਿਰ ਵਿੱਚ ਰੋਜ਼ਾਨਾ ਹੋ ਰਹੀ ਚੋਰੀਆਂ ਕਾਰਨ ਲੋਕ ਦਹਿਸ਼ਤ ਵਿੱਚ ਹਨ।

Advertisement
Advertisement