ਮੋਟਰਸਾਈਕਲ ਸਵਾਰ ਚੇਨੀ ਖੋਹ ਕੇ ਫ਼ਰਾਰ
11:08 AM Jul 25, 2023 IST
ਫਗਵਾੜਾ: ਇਥੋਂ ਦੇ ਹੁਸ਼ਿਆਰਪੁਰ ਰੋਡ ’ਤੇ ਐਕਟਿਵਾ ’ਤੇ ਜਾ ਰਹੇ ਨੌਜਵਾਨ ਦੀ ਮੋਟਰਸਾਈਕਲ ਸਵਾਰ ਲੁਟੇਰੇ ਚੇਨੀ ਖੋਹ ਕੇ ਫ਼ਰਾਰ ਹੋ ਗਏ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਰੋਡ ਕਿਸੇ ਕੰਮ ਲਈ ਜਾ ਰਿਹਾ ਸੀ। ਉਹ ਜਦੋਂ ਫੋਨ ’ਤੇ ਗੱਲ ਕਰਨ ਲੱਗਾ ਤਾਂ ਮੋਟਰਸਾਈਕਲ ’ਤੇ ਆਏ ਦੋ ਨੌਜਵਾਨ ਉਸ ਦੀ ਚੇਨੀ ਝਪਟ ਕੇ ਉਸ ਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਏ। ਘਟਨਾ ਸਬੰਧੀ ਸਿਟੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ। -ਪੱਤਰ ਪ੍ਰੇਰਕ
Advertisement
Advertisement