ਪਾਣੀ ਦੇ ਟੈਂਕ ’ਚ ਕਾਰ ਡਿੱਗੀ; ਚਾਲਕ ਦੀ ਮੌਤ
10:20 AM Jul 05, 2023 IST
ਪੱਤਰ ਪ੍ਰੇਰਕ
ਟੋਹਾਣਾ, 4 ਜੁਲਾਈ
ਪਿੰਡ ਖੈਰਮਪੁਰ ਦੇ ਕਿਸਾਨ ਰਾਮਦੇਵ ਦੇ ਖੇਤ ਵਿੱਚ ਫ਼ਸਲਾਂ ਦੀ ਸਿੰਜਾਈ ਲਈ ਪਾਣੀ ਜਮ੍ਹਾਂ ਕਰਨ ਵਾਸਤੇ ਬਣੇ ਪਾਣੀ ਦੇ ਟੈਂਕ ਵਿੱਚ ਬੀਤੀ ਰਾਤ ਤੇਜ ਰਫ਼ਤਾਰ ਕਾਰ ਡਿੱਗਣ ਤੇ ਕੋਹਲੀ ਪਿੰਡ ਦੇ ਮਦਨ ਦੀ ਡੁੱਬ ਕੇ ਮੌਤ ਹੋ ਗਈ। ਸੈਰ ਨੂੰ ਨਿਕਲੇ ਕਿਸਾਨਾਂ ਵੱਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ ਤਾਂ ਕਾਰ ਕੱਢਣ ’ਤੇ ਪਤਾ ਲੱਗਿਅਾ ਕਿ ਮਦਨ (24) ਪਿੰਡ ਭਾਣਾ ਨੂੰ ਜਾਂਦੇ ਸਮੇਂ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਕੇ ਪਾਣੀ ਦੇ ਭਰੇ ਟੈਂਕ ਵਿੱਚ ਜਾ ਡਿੱਗੀ। ਕੈਮਰਿਆਂ ਵਿੱਚ ਕੈਦ ਹਾਦਸੇ ਤੋਂ ਪਤਾ ਲੱਗਿਅਾ ਕਿ ਅੱਧੀ ਰਾਤ ਨੂੰ ਬੇਕਾਬੂ ਕਾਰ ਟੈਂਕ ਵਿੱਚ ਜਾ ਡਿੱਗੀ, ਜਿਸ ਕਰਕੇ ਚਲਾਕ ਦੀ ਵੀ ਮੌਤ ਹੋ ਗਈ। ਖੇਤ ਵਿੱਚ ਬਣਿਅਾ ਪਾਣੀ ਵਾਲਾ ਟੈਂਕ 10 ਫੁੱਟ ਡੂੰਘਾ ਦੱਸਿਆ ਜਾ ਰਿਹਾ ਹੈ। ਹਾਦਸੇ ਦਾ ਮੁੱਖ ਕਾਰਨ ਗੱਡੀ ਦੀ ਤੇਜ਼ ਰਫਤਾਰੀ ਨੂੰ ਦੱਸਿਅਾ ਜਾ ਰਿਹਾ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement