ਸਿਹਤ ਜਾਂਚ ਕੈਂਪ ਲਗਾਇਆ
05:51 AM May 25, 2025 IST
ਅੰਬਾਲਾ: ਪ੍ਰਸਿੱਧ ਪਲਮਨਰੀ ਮਾਹਿਰ ਡਾ. ਤੇਜਸ ਸੂਦ ਨੇ ਅੰਬਾਲਾ ਛਾਉਣੀ ਦੇ ਰੈੱਡ ਕਰਾਸ ਕੰਪਲੈਕਸ ਵਿਚ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਵਿਖੇ ਸੁਸਾਇਟੀ ਦੇ ਸਹਿਯੋਗ ਨਾਲ ਇੱਕ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ। ਉਨ੍ਹਾਂ ਨੇ ਆਪਣੀ ਟੀਮ ਨਾਲ ਆਸ਼ਰਮ ਵਿਚ ਰਹਿ ਰਹੇ 40 ਬਜ਼ੁਰਗਾਂ ਦੇ ਫੇਫੜਿਆਂ ਦੇ ਕੰਮਕਾਜ, ਆਕਸੀਜਨ ਦੇ ਪੱਧਰ ਅਤੇ ਸਾਹ ਸਬੰਧੀ ਸਮੱਸਿਆਵਾਂ ਦੀ ਜਾਂਚ ਕੀਤੀ ਅਤੇ ਹਰੇਕ ਵਿਅਕਤੀ ਨੂੰ ਵਿਅਕਤੀਗਤ ਸਲਾਹ ਤੇ ਜ਼ਰੂਰੀ ਦਵਾਈਆਂ ਪ੍ਰਦਾਨ ਕੀਤੀਆਂ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement