ਪਾਣੀ ਨੂੰ ਤਰਸ ਰਹੇ ਹਨ ਮੋਰਨੀ ਦੇ ਲੋਕ
05:53 AM May 25, 2025 IST
ਪੰਚਕੂਲਾ (ਪੀਪੀ ਵਰਮਾ): ਮੋਰਨੀ ਦੇ ਪੇਂਡੂ ਖੇਤਰਾਂ ਵਿੱਚ ਪਾਣੀ ਸਪਲਾਈ ਕਰਨ ਦੇ ਨਾਮ ’ਤੇ ਜਨ ਸਿਹਤ ਵਿਭਾਗ ਵੱਲੋਂ ਕਰੋੜਾਂ ਰੁਪਏ ਦੀਆਂ ਯੋਜਨਾਵਾਂ ਕਾਗਜ਼ਾਂ ’ਤੇ ਪੂਰੀਆਂ ਕੀਤੀਆਂ ਗਈਆਂ ਹਨ ਪਰ ਜ਼ਮੀਨੀ ਪੱਧਰ ’ਤੇ ਕਈ ਪਿੰਡਾਂ ਦੇ ਲੋਕ ਅਜੇ ਵੀ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ। ਇਹ ਗੰਭੀਰ ਬੇਨਿਯਮੀ ਉਦੋਂ ਸਾਹਮਣੇ ਆਈ ਜਦੋਂ ਡੀਸੀ ਪੰਚਕੂਲਾ ਮੋਨਿਕਾ ਗੁਪਤਾ, ਮੰਧਨਾ ਪੰਚਾਇਤ ਵਿੱਚ ਰਾਤ ਸਮੇਂ ਪ੍ਰੋਗਰਾਮ ਵਿੱਚ ਪਹੁੰਚੀ। ਥਪਾਲੀ ਪਿੰਡ ਦੇ ਨੌਜਵਾਨ ਕਰਨ ਸਿੰਘ ਨੇ ਡਿਪਟੀ ਕਮਿਸ਼ਨਰ ਸਾਹਮਣੇ ਜਨ ਸਿਹਤ ਵਿਭਾਗ ’ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ। ਆਪਣੀ ਸ਼ਿਕਾਇਤ ਵਿੱਚ ਉਸ ਨੇ ਖੇੜਾਬਾਗੜਾ ਪਿੰਡ ਵਿੱਚ ਬਣੇ ਟੈਂਕ ਦੀ ਜਾਂਚ ਦੀ ਮੰਗ ਕੀਤੀ। ਉਸ ਨੇ ਦੋਸ਼ ਲਾਇਆ ਕਿ ਵਿਭਾਗ ਦਾਅਵਾ ਕਰਦਾ ਹੈ ਕਿ ਟੈਂਕੀ ਤੋਂ ਪੰਜ ਪਿੰਡਾਂ ਨੂੰ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਜਦੋਂ ਕਿ ਅੱਜ ਤੱਕ ਪਾਣੀ ਦੀ ਇੱਕ ਬੂੰਦ ਵੀ ਟੈਂਕੀ ਤੱਕ ਨਹੀਂ ਪਹੁੰਚੀ। ਕਰਨ ਸਿੰਘ ਨੇ ਕਿਹਾ ਕਿ ਪਾਣੀ ਦੀ ਸਟੋਰੇਜ ਲਈ ਬਣਾਏ ਗਏ ਟੈਂਕ ਸੁੱਕੇ ਪਏ ਹਨ। ਪਾਈਪ ਲਾਈਨਾਂ ਜੋ ਵਿਛਾਈਆਂ ਗਈਆਂ ਸਨ, ਉਹ ਵੀ 10 ਤੋਂ ਵੱਧ ਥਾਵਾਂ ’ਤੇ ਟੁੱਟੀਆਂ ਹੋਈਆਂ ਹਨ। ਡਿਪਟੀ ਕਮਿਸ਼ਨਰ ਨੇ ਥਪਾਲੀ ਪੰਚਾਇਤ ਅਧੀਨ ਚੱਲ ਰਹੇ ਟਿਊਬਵੈੱਲ ਸਬੰਧੀ ਜਾਣਕਾਰੀ ਪ੍ਰਾਪਤ ਕੀਤਾ ਅਤੇ ਇਸ ਸਬੰਧੀ ਜਾਂਚ ਦੇ ਆਦੇਸ਼ ਜਾਰੀ ਕੀਤੇ।
Advertisement
Advertisement
Advertisement