ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ
05:52 AM May 25, 2025 IST
ਪੀਪੀ ਵਰਮਾ
Advertisement
ਪੰਚਕੂਲਾ, 24 ਮਈ
ਬਰਵਾਲਾ ਦੇ ਅਲੀਪੁਰ ਇੰਡਸਟਰੀ ਏਰੀਆ ਚੌਕ ਨੇੜੇ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅਲੀਪੁਰ ਟਾਊਨ ਦੇ ਵਸਨੀਕ ਨਾਨਕ ਚੰਦ ਦਾ ਪੁੱਤਰ ਮਿੰਟੂ ਕੁਮਾਰ ਅਲੀਪੁਰ ਇੰਡਸਟਰੀ ਏਰੀਆ ਚੌਕ ਨੇੜੇ ਸੜਕ 'ਤੇ ਆਪਣੇ ਘਰ ਵੱਲ ਪੈਦਲ ਜਾ ਰਿਹਾ ਸੀ। ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਵਿੱਚ ਮਿੰਟੂ ਕੁਮਾਰ ਪੱਕੀ ਸੜਕ ’ਤੇ ਡਿੱਗ ਪਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀ ਮਿੰਟੂ ਕੁਮਾਰ (44) ਨੂੰ ਇਲਾਜ ਲਈ ਪੰਚਕੂਲਾ ਦੇ ਸੈਕਟਰ 6 ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Advertisement
Advertisement