ਨੌਜਵਾਨ ਦੀ ਲਾਸ਼ ਨਹਿਰ ਵਿੱਚੋਂ ਮਿਲੀ
07:08 AM Aug 04, 2023 IST
ਪੱਤਰ ਪ੍ਰੇਰਕ
ਤਲਵਾੜਾ, 3 ਅਗਸਤ
ਪਿੰਡ ਨਾਰਨੌਲ ਦੇ ਨੌਜਵਾਨ ਦੀ ਲਾਸ਼ ਸ਼ੱਕੀ ਹਾਲਤ ’ਚ ਨਹਿਰ ਵਿਚੋਂ ਮਿਲੀ ਹੈ। ਮ੍ਰਿਤਕ ਦੀ ਪਛਾਣ ਸਾਗਰ (21) ਪੁੱਤਰ ਮੰਗਤ ਰਾਮ ਵਜੋਂ ਹੋਈ ਹੈ। ਪਿੰਡ ਨਾਰਨੌਲ ਦੇ ਸਰਪੰਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਾਗਰ ਮਜ਼ਦੂਰੀ ਦਾ ਕੰਮ ਕਰਦਾ ਸੀ। ਲੰਘੇ ਕੱਲ੍ਹ ਉਹ ਸਵੇਰੇ ਘਰੋਂ ਮਜ਼ਦੂਰੀ ਕਰਨ ਗਿਆ ਸੀ, ਪਰ ਵਾਪਸ ਨਹੀਂ ਪਰਤਿਆ।
ਅੱਜ ਉਸ ਦੀ ਲਾਸ਼ ਕੰਢੀ ਨਹਿਰ ’ਚੋਂ ਪੁਲੀਸ ਦੀ ਮੌਜੂਦਗੀ ਵਿੱਚ ਲੋਕਾਂ ਨੇ ਬਾਹਰ ਕੱਢੀ। ਸਿਰ ’ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਹਨ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਲਈ ਸਿਵਲ ਹਸਪਤਾਲ ਮੁਕੇਰੀਆਂ ਭੇਜ ਦਿੱਤਾ ਹੈ।
Advertisement
Advertisement