ਨਸ਼ੀਲੀਆ ਗੋਲੀਆਂ ਸਣੇ ਕਾਬੂ
05:25 AM Jun 12, 2025 IST
ਜਲੰਧਰ: ਆਦਮਪੁਰ ਦੀ ਪੁਲੀਸ ਪਾਰਟੀ ਵੱਲੋ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ 90 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਪਰਮਜੀਤ ਸਿੰਘ ਸਮੇਤ ਪੁਲੀਸ ਪਾਰਟੀ ਦੇ ਗਸਤ ਦੇ ਸਬੰਧ ਵਿੱਚ ਨੇੜੇ ਸ਼ਮਸ਼ਾਨਘਾਟ ਚੌਕ ਅਲਾਵਲਪੁਰ ਮੌਜੂਦ ਸੀ ਕਿ ਜਿਥੇ ਚਮਕੌਰ ਸਿੰਘ ਉਰਫ ਚਮਕੀਲਾ ਨੂੰ ਸ਼ੱਕ ਦੀ ਬਿਨਾਹ ’ਤੇ ਕਾਬੂ ਕਰਕੇ ਉਸ ਵੱਲੋਂ ਸੁੱਟੇ ਚਿੱਟੇ ਰੰਗ ਦੇ ਮੋਮੀ ਲਿਫਾਫੇ ਨੂੰ ਚੈੱਕ ਕਰਨ ’ਤੇ ਉਸ ਵਿੱਚੋਂ 90 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੱਤਰ ਪ੍ਰੇਰਕ
Advertisement
Advertisement