ਮਨੀ ਲੌਂਡਰਿੰਗ ਕੇਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਦੇ ਬਿਆਨ ਦਰਜ
06:41 AM Aug 19, 2020 IST
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਜੁੜੇ ਕਾਲੇ ਧਨ ਨੂੰ ਸਫ਼ੇਦ ਕਰਨ ਨਾਲ ਸਬੰਧਤ ਕੇਸ ਵਿੱਚ ਸੁਸ਼ਾਂਤ ਦੇ ਪਿਤਾ ਕੇ.ਕੇ.ਸਿੰਘ ਦੇ ਬਿਆਨ ਦਰਜ ਕੀਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਨੇ ਸੋਮਵਾਰ ਨੂੰ ਕੇ.ਕੇ.ਸਿੰਘ (74) ਤੋਂ ਪੁੱਛਗਿੱਛ ਮਗਰੋਂ ਉਨ੍ਹਾਂ ਦੇ ਬਿਆਨ ਦਰਜ ਕੀਤੇ ਸਨ। ਪਟਨਾ ਦੇ ਵਸਨੀਕ ਸਿੰਘ ਨੇ ਪਿਛਲੇ ਮਹੀਨੇ ਬਿਹਾਰ ਪੁਲੀਸ ਕੋਲ ਰਾਜਪੂਤ ਦੀ ਦੋਸਤ ਤੇ ਅਦਾਕਾਰ ਰੀਆ ਚੱਕਰਬਰਤੀ, ਉਸ ਦੇ ਪਰਿਵਾਰ ਤੇ ਕੁਝ ਹੋਰਨਾਂ ਖ਼ਿਲਾਫ਼ ਉਹਦੇ ਪੁੱਤ ਨੂੰ ਕਥਿਤ ਖੁ਼ਦਕੁਸ਼ੀ ਲਈ ਮਜਬੂਰ ਕਰਨ ਬਦਲੇ ਇਕ ਅਪਰਾਧਿਕ ਐੱਫਆਈਆਰ ਦਰਜ ਕਰਵਾਈ ਸੀ। ਅਧਿਕਾਰੀਆਂ ਮੁਤਾਬਕ ਸਿੰਘ ਤੋਂ ਰਾਜਪੂਤ ਦੀ ਆਮਦਨ, ਨਿਵੇਸ਼, ਪੇਸ਼ੇਵਰ ਅਸਾਈਨਮੈਂਟਾਂ ਅਤੇ ਰੀਆ ਨਾਲ ਸਬੰਧਾਂ ਬਾਰੇ ਸਵਾਲ ਪੁੱਛੇ ਗਏ। ਰਾਜਪੂਤ (34) 14 ਜੂਨ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ਵਿੱਚ ਪੱਖੇ ਨਾਲ ਲਟਕਦਾ ਮਿਲਿਆ ਸੀ।
-ਪੀਟੀਆਈ
Advertisement
Advertisement