Kunal Kamra row: ਹਾਈ ਕੋਰਟ ਵੱਲੋਂ ਕੁਨਾਲ ਕਾਮਰਾ ਦੀ ਅੰਤਰਿਮ ਅਗਾਉਂ ਜ਼ਮਾਨਤ ਦੀ ਮਿਆਦ ਵਾਧਾ
ਚੇਨੱਈ, 7 ਅਪਰੈਲ
Kunal Kamra row: ਮਦਰਾਸ ਹਾਈ ਕੋਰਟ ਨੇ ਸੋਮਵਾਰ ਨੂੰ ਕਾਮੇਡੀਅਨ ਕੁਨਾਲ ਕਾਮਰਾ ਨੂੰ ਦਿੱਤੀ ਗਈ ਅੰਤਰਿਮ ਅਗਾਉਂ ਜ਼ਮਾਨਤ 17 ਅਪ੍ਰੈਲ ਤੱਕ ਵਧਾ ਦਿੱਤੀ ਹੈ। ਜਸਟਿਸ ਸੁੰਦਰ ਮੋਹਨ ਨੇ ਪਟੀਸ਼ਨਰ ਕਾਮਰਾ ਨੂੰ ਸਬੰਧਤ ਅਦਾਲਤਾਂ ਵਿਚ ਜਾਣ ਲਈ ਕਦਮ ਚੁੱਕਣ ਦਾ ਨਿਰਦੇਸ਼ ਵੀ ਦਿੱਤਾ। ਸੋਮਵਾਰ ਨੂੰ ਪਟੀਸ਼ਨਰ ਦੇ ਵਕੀਲ ਵੀ ਸੁਰੇਸ਼ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਪਟੀਸ਼ਨਰ ਵਿਰੁੱਧ ਤਿੰਨ ਹੋਰ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਪਟੀਸ਼ਨਰ ਪ੍ਰਤੀ ਦੁਸ਼ਮਣੀ ਅਜੇ ਵੀ ਜਾਰੀ ਹੈ ਕਿਉਂਕਿ ਅਧਿਕਾਰੀਆਂ ਨੇ ਮੁੰਬਈ ਵਿਚ ਉਸਦੇ ਮਾਤਾ ਪਿਤਾ ਦੇ ਘਰ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਸੀ।
ਸੁਰੇਸ਼ ਨੇ ਅੱਗੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ ਲੋਕਾਂ ਨੂੰ ਵੀ ਤਲਬ ਕੀਤਾ ਸੀ। ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ 17 ਅਪ੍ਰੈਲ ਤੱਕ ਲਈ ਸੂਚੀਬੱਧ ਕੀਤੀ ਹੈ। ਮੁੰਬਈ ਪੁਲੀਸ ਵੱਲੋਂ ਦੋ ਵਾਰ ਤਲਬ ਕੀਤੇ ਗਏ 36 ਸਾਲਾ ਸਟੈਂਡ-ਅਪ ਕਾਮੇਡੀਅਨ ਦੀਆਂ ਮੁੰਬਈ ਵਿਚ ਆਪਣੇ ਹਾਲੀਆ ਸ਼ੋਅ ਦੌਰਾਨ ਸ਼ਿੰਦੇ ’ਤੇ ਕੀਤੀਆਂ ਗਈਆਂ ਤਿੱਖੀਆਂ ਟਿੱਪਣੀਆਂ ਨੇ ਉਸਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ ਅਤੇ ਇਕ ਵੱਡਾ ਵਿਵਾਦ ਪੈਦਾ ਕਰ ਦਿੱਤਾ ਹੈ। -ਪੀਟੀਆਈ