ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਸ਼ਾਂਤ ਕੇਸ: ‘ਧਰਮਾ ਪ੍ਰੋਡਕਸ਼ਨ’ ਦੇ ਸੀਈਓ ਨੇ ਬਿਆਨ ਦਰਜ ਕਰਵਾਏ

08:41 AM Jul 29, 2020 IST

Advertisement

ਮੁੰਬਈ, 28 ਜੁਲਾਈ

ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਕੇਸ ’ਚ ਅੱਜ ਮੁੰਬਈ ਪੁਲੀਸ ਨੇ ‘ਧਰਮਾ ਪ੍ਰੋਡਕਸ਼ਨ’ ਦੇ ਸੀਈਓ ਅਪੂਰਵ ਮਹਿਤਾ ਦੇ ਬਿਆਨ ਲਏ। ਮਹਿਤਾ ਅੱਜ ਅੰਬੋਲੀ ਪੁਲੀਸ ਥਾਣੇ ਗਏ ਤੇ ਬਿਆਨ ਦਰਜ ਕਰਵਾਏ। ਰਾਜਪੂਤ ਨੇ ਧਰਮਾ ਦੀ ਫ਼ਿਲਮ ‘ਡਰਾਈਵ’ ਵਿਚ 2019 ’ਚ ਕੰਮ ਕੀਤਾ ਸੀ। ਮਹਿਤਾ ਬਾਅਦ ਦੁਪਹਿਰ ਰਾਜਪੂਤ ਤੇ ਪ੍ਰੋਡਕਸ਼ਨ ਹਾਊਸ ਵਿਚਾਲੇ ਫ਼ਿਲਮ ਨੂੰ ਲੈ ਕੇ ਹੋਏ ਸਮਝੌਤੇ ਦੇ ਕਾਗਜ਼ਾਂ ਨਾਲ ਥਾਣੇ ਪੁੱਜੇ। ਪੁਲੀਸ ਨੇ ਇਸੇ ਕੇਸ ਵਿਚ ਸੋਮਵਾਰ ਫ਼ਿਲਮਸਾਜ਼ ਮਹੇਸ਼ ਭੱਟ ਦੇ ਬਿਆਨ ਵੀ ਲਏ ਸਨ। ਪੁਲੀਸ ਹੁਣ ਤੱਕ ਖ਼ੁਦਕੁਸ਼ੀ ਕੇਸ ਵਿਚ 40 ਜਣਿਆਂ ਦੇ ਬਿਆਨ ਦਰਜ ਕਰ ਚੁੱਕੀ ਹੈ। ਪਰਿਵਾਰਕ ਮੈਂਬਰਾਂ ਤੇ ਕੁੱਕ ਤੋਂ ਇਲਾਵਾ ਕਈ ਉੱਘੇ ਫ਼ਿਲਮ ਨਿਰਮਾਤਾ-ਨਿਰਦੇਸ਼ਕਾਂ, ਅਦਾਕਾਰਾਂ-ਅਭਨਿੇਤਰੀਆਂ ਦੇ       ਬਿਆਨ ਲਏ ਜਾ ਚੁੱਕੇ ਹਨ। ਅਦਾਕਾਰ ਵੱਲੋਂ ਕੀਤੀ ਖ਼ੁਦਕੁਸ਼ੀ ਦੀ ਪੁਲੀਸ ਪੇਸ਼ੇਵਰ ਤਕਰਾਰ ਦੇ ਪੱਖ ਤੋਂ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੁਸ਼ਾਂਤ ਤਣਾਅ ਵਿਚੋਂ ਗੁਜ਼ਰ ਰਹੇ ਸਨ ਤੇ ਦਵਾਈਆਂ ਵੀ ਲੈ ਰਹੇ ਸਨ। -ਪੀਟੀਆਈ 

Advertisement

Advertisement
Tags :
‘ਧਰਮਾਸੀਈਓਸੁਸ਼ਾਂਤਕਰਵਾਏਪ੍ਰੋਡਕਸ਼ਨਬਿਆਨ