ਰਣਜੀਤ ਫਤੂਹੀਵਾਲਾ ਨਾਲ ਦੁੱਖ ਵੰਡਾਉਣ ਪੁੱਜੇ ਸੁਖਬੀਰ ਬਾਦਲ
08:44 AM Mar 16, 2025 IST
ਲੰਬੀ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪਿੰਡ ਫਤੂਹੀਵਾਲਾ ਵਿੱਚ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ (ਫਤੂਹੀਵਾਲਾ) ਦੇ ਮਾਤਾ ਬਲਜੀਤ ਕੌਰ ਦੇ ਦਿਹਾਂਤ ’ਤੇ ਦੁੱਖ ਸਾਂਝਾ ਕਰਨ ਪੁੱਜੇ। ਉਨ੍ਹਾਂ ਮਾਤਾ ਦੇ ਜਾਣ ਨੂੰ ਸਮੁੱਚੇ ਢਿੱਲੋਂ ਪਰਿਵਾਰ ਲਈ ਘਾਟਾ ਦੱਸਦੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਇਸ ਮੌਕੇ ਪੰਚਾਇਤ ਸਮਿਤੀ ਲੰਬੀ ਦੇ ਸਾਬਕਾ ਚੇਅਰਮੈਨ ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ ਅਤੇ ਸੀਨੀਅਰ ਅਕਾਲੀ ਆਗੂ ਜਸਮੇਲ ਸਿੰਘ ਮਿਠੜੀ ਮੌਜੂਦ ਸਨ।
Advertisement
Advertisement