ਹਜ਼ਾਰੀਬਾਗ ’ਚ ਧਾਰਮਿਕ ਜਲੂਸ ’ਤੇ ਪਥਰਾਅ
07:57 AM Mar 27, 2025 IST
ਹਜ਼ਾਰੀਬਾਗ, 26 ਮਾਰਚ
ਝਾਰਖੰਡ ਦੇ ਹਜ਼ਾਰੀਬਾਗ ਵਿੱਚ ਧਾਰਮਿਕ ਜਲੂਸ ’ਤੇ ਕਥਿਤ ਤੌਰ ’ਤੇ ਪਥਰਾਅ ਕੀਤੇ ਜਾਣ ਕਾਰਨ ਇਲਾਕੇ ’ਚ ਤਣਾਅ ਪੈਦਾ ਹੋ ਗਿਆ। ਪੁਲੀਸ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ 11 ਵਜੇ ਜਾਮਾ ਮਸਜਿਦ ਚੌਕ ਨੇੜੇ ਵਾਪਰੀ। ਸਬ-ਡਿਵੀਜ਼ਨਲ ਪੁਲੀਸ ਅਫ਼ਸਰ ਪਰਮੇਸ਼ਵਰ ਕਾਮਤੀ ਨੇ ਦੱਸਿਆ ਕਿ ਰਾਮ ਨੌਮੀ ਸਮਾਗਮ ਦੇ ਸਬੰਧ ’ਚ ਕੱਢੇ ਜਾ ਰਹੀ ਮੰਗਲਾ ਸ਼ੋਭਾ ਯਾਤਰਾ ਦੌਰਾਨ ਦੋ ਧਿਰਾਂ ਦੇ ਲੋਕਾਂ ਵੱਲੋਂ ਇੱਕ-ਦੂਜੇ ’ਤੇ ਪਥਰਾਅ ਕੀਤਾ ਗਿਆ। ਇਸ ਦੌਰਾਨ ਸਥਿਤੀ ਕੰਟਰੋਲ ਹੇਠ ਲਿਆਉਣ ਲਈ ਪੁਲੀਸ ਨੂੰ ਹਵਾਈ ਫਾਇਰ ਕਰਨੇ ਪਏ। ਸਥਾਨਕ ਲੋਕਾਂ ਮੁਤਾਬਕ ਧਾਰਮਿਕ ਗੀਤ ਗਾਉਣ ਤੋਂ ਦੋ ਧਿਰਾਂ ’ਚ ਝਗੜਾ ਸ਼ੁਰੂ ਹੋਇਆ। ਇਸ ਸਬੰਧੀ ਦਸ ਵਿਅਕਤੀਆਂ ਤੇ 200 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ
Advertisement
Advertisement