ਅਗਲੇ ਵਿੱਤੀ ਸਾਲ ਭਾਰਤ ਦੀ ਵਿਕਾਸ ਦਰ 6.5 ਫ਼ੀਸਦ ਰਹਿਣ ਦਾ ਅਨੁਮਾਨ
05:14 AM Mar 31, 2025 IST
ਨਵੀਂ ਦਿੱਲੀ, 30 ਮਾਰਚ
Advertisement
ਈਵਾਈ ਇਕੌਨਮੀ ਵਾਚ ਦਾ ਕਹਿਣਾ ਹੈ ਕਿ 1 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ 2025-26 ਦੌਰਾਨ ਭਾਰਤੀ ਅਰਥਚਾਰਾ 6.5 ਫ਼ੀਸਦ ਦੀ ਦਰ ਨਾਲ ਵਧੇਗਾ। ਈਵਾਈ ਦਾ ਮੰਨਣਾ ਹੈ ਕਿ ਤਵਾਜ਼ਨ ਵਾਲੀ ਵਿੱਤੀ ਰਣਨੀਤੀ ਲੰਮੇ ਸਮੇਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਵਧਾਏਗੀ। ਈਵਾਈ ਇਕੌਨਮੀ ਵਾਚ ਦੀ ਮਾਰਚ ਮਹੀਨੇ ਦੀ ਰਿਪੋਰਟ ’ਚ ਸਾਲ 2024-25 ’ਚ ਭਾਰਤ ਦੀ ਜੀਡੀਪੀ ਦੀ ਦਰ 6.4 ਜਦਕਿ ਸਾਲ 2025-26 ਦੌਰਾਨ 6.5 ਫੀਸਦ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਲਈ ਵਿੱਤੀ ਨੀਤੀ ਨੂੰ ਦੇਸ਼ ਦੀ ਵਿਕਸਿਕ ਭਾਰਤ ਦੀ ਮੁਹਿੰਮ ਨਾਲ ਜੋੜਨ ਦੀ ਲੋੜ ਹੈ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਪਿਛਲੇ ਮਹੀਨੇ ਜਾਰੀ ਸੋਧੇ ਹੋਏ ਕੌਮੀ ਅੰਕੜਿਆਂ ਅਨੁਸਾਰ ਵਿੱਤੀ ਸਾਲ 2022-23 ਤੋਂ 2024-25 ਲਈ ਅਸਲ ਜੀਡੀਪੀ ਵਿਕਾਸ ਦਰ ਹੁਣ ਕ੍ਰਮਵਾਰ 7.6 ਫੀਸਦ, 9.2 ਫੀਸਦ ਤੇ 6.5 ਫੀਸਦ ਰਹਿਣ ਦਾ ਅਨੁਮਾਨ ਹੈ। -ਪੀਟੀਆਈ
Advertisement
Advertisement