Stocks ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਚੜ੍ਹਿਆ, ਰੁਪੱਈਆ ਡਿੱਗਿਆ
ਮੁੰਬਈ, 22 ਅਪਰੈਲ
ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਬਲੂ-ਚਿੱਪ ਬੈਂਕ ਸ਼ੇਅਰਾਂ ਵਿੱਚ ਖਰੀਦਦਾਰੀ ਨੂੰ ਲੈ ਕੇ ਨਿਵੇਸ਼ਕਾਂ ਦੇ ਸਕਾਰਾਤਮਕ ਰੁਖ਼ ਕਰਕੇ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕਾਂਕ ਸੈਂਸੈਕਸ Sensex ਅਤੇ ਨਿਫਟੀ Nifty ਚੜ੍ਹ ਗਏ। ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ ਬੰਬੇ ਸਟਾਕ ਐਕਸਚੇਂਜ (BSE) ਦਾ ਬੈਂਚਮਾਰਕ ਸੈਂਸੈਕਸ 319.89 ਅੰਕ ਚੜ੍ਹ ਕੇ 79,728.39 ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 76.1 ਅੰਕ ਵਧ ਕੇ 24,201.65 ’ਤੇ ਪਹੁੰਚ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਈਟਰਨਲ, ਟਾਟਾ ਸਟੀਲ, ਕੋਟਕ ਮਹਿੰਦਰਾ ਬੈਂਕ, HDFC ਬੈਂਕ, ਟੈਕ ਮਹਿੰਦਰਾ ਅਤੇ ਮਹਿੰਦਰਾ ਅਤੇ ਮਹਿੰਦਰਾ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਇੰਡਸਇੰਡ ਬੈਂਕ, ਇਨਫੋਸਿਸ, ਪਾਵਰ ਗਰਿੱਡ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰ ਪੱਛੜ ਗਏ। ਐਕਸਚੇਂਜ ਡੇਟਾ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸੋਮਵਾਰ ਨੂੰ 1,970.17 ਕਰੋੜ ਰੁਪਏ ਦੇ ਇਕੁਇਟੀ ਖਰੀਦੇ।
ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦੇ ਕੋਸਪੀ ਇੰਡੈਕਸ ਅਤੇ ਸ਼ੰਘਾਈ SSE ਕੰਪੋਜ਼ਿਟ ਵਿੱਚ ਵਾਧਾ ਹੋਇਆ ਜਦੋਂ ਕਿ ਟੋਕੀਓ ਦਾ ਨਿੱਕੇਈ 225 ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਹੇਠਾਂ ਵੱਲ ਨੂੰ ਗਏ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਕਾਫ਼ੀ ਘੱਟ ਗਏ। ਨੈਸਡੈਕ ਕੰਪੋਜ਼ਿਟ 2.55 ਪ੍ਰਤੀਸ਼ਤ ਡਿੱਗਿਆ, ਡਾਓ ਜੋਨਸ ਇੰਡਸਟਰੀਅਲ ਔਸਤ 2.48 ਪ੍ਰਤੀਸ਼ਤ ਡਿੱਗ ਗਿਆ ਅਤੇ S&P 500 2.36 ਪ੍ਰਤੀਸ਼ਤ ਡਿੱਗਿਆ।
ਇਸ ਦੌਰਾਨ ਸ਼ੁਰੂਆਤੀ ਵਪਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 4 ਪੈਸੇ ਡਿੱਗ ਕੇ 85.19 ’ਤੇ ਆ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ’ਤੇ, ਘਰੇਲੂ ਇਕਾਈ 85.11 ’ਤੇ ਖੁੱਲ੍ਹੀ ਅਤੇ ਫਿਰ ਸ਼ੁਰੂਆਤੀ ਸੌਦਿਆਂ ਵਿੱਚ ਗ੍ਰੀਨਬੈਕ ਦੇ ਮੁਕਾਬਲੇ 85.19 ’ਤੇ ਆ ਗਈ, ਜਿਸ ਨਾਲ ਇਸ ਦੇ ਪਿਛਲੇ ਬੰਦ ਪੱਧਰ ਨਾਲੋਂ 4 ਪੈਸੇ ਦਾ ਘਾਟਾ ਦਰਜ ਕੀਤਾ ਗਿਆ। ਸੋਮਵਾਰ ਨੂੰ ਰੁਪੱਈਆ 23 ਪੈਸੇ ਵਧ ਕੇ 85.15 ’ਤੇ ਆ ਗਿਆ ਸੀ। -ਪੀਟੀਆਈ