Operation Sindoor ਤਹਿਤ ਮਿਲੇ ਟੀਚੇ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ: ਭਾਰਤੀ ਹਵਾਈ ਸੈਨਾ
01:06 PM May 11, 2025 IST
ਅਜੈ ਬੈਨਰਜੀ
ਨਵੀਂ ਦਿੱਲੀ, 11 ਮਈ
ਭਾਰਤੀ ਹਵਾਈ ਸੈਨਾ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ‘Operation Sindoor’ ਤਹਿਤ ਮਿਲੇ ਟੀਚੇ ਨੂੰ ਸਫ਼ਲਤਾ ਨਾਲ ਪੂਰਾ ਕੀਤਾ ਹੈ। IAF ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ, ‘‘ਇਸ ਕੰਮ ਨੂੰ ਪੂਰੀ ਸਟੀਕਤਾ ਤੇ ਪੇਸ਼ੇਵਰ ਢੰਗ ਨਾਲ ਅੰਜਾਮ ਦਿੱਤਾ ਗਿਆ।’’
Advertisement
Advertisement
Operation Sindoor ਦਾ ਹਵਾਲਾ ਦਿੰਦੇ ਹੋਏ ਭਾਰਤੀ ਹਵਾਈ ਸੈਨਾ ਨੇ ਕਿਹਾ, ‘‘ਇਹ ਕਾਰਵਾਈ ਕੌਮੀ ਹਿੱਤਾਂ ਮੁਤਾਬਕ ਗਿਣਮਿੱਥ ਕੇ ਅਤੇ ਸਮਝਦਾਰੀ ਨਾਲ ਕੀਤੀ ਗਈ ਸੀ।’’ ਭਾਰਤੀ ਹਵਾਈ ਸੈਨਾ ਨੇ ਨੇ ‘ਅਫ਼ਵਾਹਾਂ ਅਤੇ ਗੈਰ-ਪ੍ਰਮਾਣਿਤ ਜਾਣਕਾਰੀ ਦੇ ਪ੍ਰਸਾਰ ਤੋਂ ਬਚਣ’ ਦੀ ਤਾਕੀਦ ਕਰਦਿਆਂ ਕਿਹਾ ਕਿ ਕਿਉਂਕਿ ਕਾਰਵਾਈਆਂ ਅਜੇ ਵੀ ਜਾਰੀ ਹਨ, ਇਸ ਲਈ ਇੱਕ ਵਿਸਤ੍ਰਿਤ ਬ੍ਰੀਫਿੰਗ ਜਲਦੀ ਕੀਤੀ ਜਾਵੇਗੀ। Operation Sindoor 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੇ ਜਵਾਬ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਹਮਲੇ ਵਿੱਚ ਕੁੱਲ 26 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।
Advertisement