ਭੀੜ ਵੱਲੋਂ ਪੁਲੀਸ ’ਤੇ ਹਮਲਾ
05:34 AM Jun 12, 2025 IST
ਕੋਲਕਾਤਾ: ਕੋਲਕਾਤਾ ਨੇੜੇ ਰਬਿੰਦਰਨਗਰ ਇਲਾਕੇ ਵਿੱਚ ਅੱਜ ਭੀੜ ਨੇ ਪੁਲੀਸ ’ਤੇ ਹਮਲਾ ਕਰਨ ਦੇ ਨਾਲ ਵਾਹਨਾਂ ਦੀ ਭੰਨਤੋੜ ਕੀਤੀ। ਇਸ ਦੌਰਾਨ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲੀਸ ਨੇ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਇਹ ਘਟਨਾ ਸਥਾਨਕ ਮੁੱਦੇ ਨੂੰ ਲੈ ਕੇ ਦੋ ਸਮੂਹਾਂ ਵਿਚਾਲੇ ਝੜਪ ਹੋਣ ਤੋਂ ਬਾਅਦ ਹੋਈ। -ਪੀਟੀਆਈ
Advertisement
Advertisement