ਸ੍ਰੀਲੰਕਾ ਵਿਚ ਬੱਸ ਖੱਡ ’ਚ ਡਿੱਗਣ ਨਾਲ 21 ਮੌਤਾਂ, 30 ਤੋਂ ਵੱਧ ਜ਼ਖ਼ਮੀ
01:27 PM May 11, 2025 IST
ਕੋਲੰਬੋ, 11 ਮਈ
Advertisement
Sri Lanka bus accident ਸ੍ਰੀਲੰਕਾ ਦੇ ਕੇਂਦਰੀ ਸੂਬੇ ਦੇ ਕੋਟਮਾਲੇ ਖੇਤਰ ਵਿੱਚ ਐਤਵਾਰ ਨੂੰ ਬੱਸ ਦੇ ਖੱਡ ਵਿੱਚ ਡਿੱਗਣ ਕਰਕੇ ਘੱਟੋ-ਘੱਟ 21 ਲੋਕਾਂ ਦੀ ਮੌਤ ਹੋੋ ਗਈ ਜਦੋਂਕਿ 30 ਹੋਰ ਜ਼ਖਮੀ ਦੱਸੇ ਜਾਂਦੇ ਹਨ।
ਪੁਲੀਸ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬੱਸ ਡਰਾਈਵਰ ਨੇ ਪਹਾੜੀ ਸੜਕ ’ਤੇ ਖੱਬੇ ਮੁੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੱਸ ਬੇਕਾਬੂ ਹੋ ਗਈ ਤੇ ਕਰੀਬ 100 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ।
Advertisement
ਸਰਕਾਰੀ ਬੱਸ ਵਿਚ 75 ਯਾਤਰੀ ਸਵਾਰ ਸਨ, ਜੋ ਦੱਖਣੀ ਤੀਰਥ ਸਥਾਨ Kataragama ਤੋਂ Kurunegala ਦੇ ਉੱਤਰ ਪੱਛਮੀ ਕਸਬੇ ਵੱਲ ਜਾ ਰਹੇ ਸਨ।
ਆਵਾਜਾਈ ਤੇ ਹਾਈਵੇਜ਼ ਬਾਰੇ ਰਾਜ ਮੰਤਰੀ ਪ੍ਰਸੰਨਾ ਗੁਨਾਸੇਨਾ ਨੇ ਕਿਹਾ ਕਿ ਹਾਦਸੇ ਵਿਚ 21 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 30 ਤੋਂ ਵੱਧ ਮੁਸਾਫ਼ਰ ਜ਼ਖ਼ਮੀ ਦੱਸੇ ਜਾਂਦੇ ਹਨ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। -ਪੀਟੀਆਈ
Advertisement