Stock Market: ਟੈਕਸ ਚਿੰਤਾਵਾਂ ਦੇ ਵਿਚਕਾਰ ਸ਼ੇਅਰ ਬਜ਼ਾਰ ਹੇਠਾਂ ਖੁੱਲ੍ਹੇ
ਮੁੰਬਈ, 1 ਅਪਰੈਲ
ਟਰੰਪ ਵੱਲੋਂ ਲਗਾਏ ਜਾ ਰਹੇ ਟੈਕਸ ਦੇ ਮੱਦੇਨਜ਼ਰ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਇਕੁਇਟੀ ਬੈਂਚਮਾਰਕ ਸੂਚਕ ਹੇਠਾਂ ਆ ਗਏ। ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ ਬੀਐਸਈ ਬੈਂਚਮਾਰਕ ਸੈਂਸੈਕਸ 639.13 ਅੰਕ ਡਿੱਗ ਕੇ 76,775.79 'ਤੇ ਆ ਗਿਆ। ਐੱਨਐਸਈ ਨਿਫਟੀ 180.25 ਅੰਕ ਡਿੱਗ ਕੇ 23,339.10 ’ਤੇ ਆ ਗਿਆ।
ਸੈਂਸੈਕਸ ਪੈਕ ਵਿੱਚੋਂ ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਬਜਾਜ ਫਾਈਨੈਂਸ, ਐੱਚਡੀਐੱਫਸੀ ਬੈਂਕ, ਐਕਸਿਸ ਬੈਂਕ, ਬਜਾਜ ਫਿਨਸਰਵ, ਐੱਚਸੀਐੱਲ ਟੈੱਕ, ਅਤੇ ਮਾਰੂਤੀ ਸਭ ਤੋਂ ਵੱਡੇ ਪਛੜਨ ਵਾਲਿਆਂ ਵਿੱਚੋਂ ਸਨ। ਲਾਭ ਲੈਣ ਵਾਲਿਆਂ ਵਿੱਚ ਇੰਡਸਇੰਡ ਬੈਂਕ ਲਗਭਗ 5 ਪ੍ਰਤੀਸ਼ਤ ਵਧਿਆ ਅਤੇ ਪਾਵਰ ਗਰਿੱਡ, ਭਾਰਤੀ ਏਅਰਟੈੱਲ, ਮਹਿੰਦਰਾ ਐਂਡ ਮਹਿੰਦਰਾ, ਅਡਾਨੀ ਪੋਰਟਸ, ਨੇਸਲੇ ਅਤੇ ਐੱਨਟੀਪੀਸੀ ਵੀ ਸਕਾਰਾਤਮਕ ਖੇਤਰ ਵਿੱਚ ਕਾਰੋਬਾਰ ਕਰ ਰਹੇ ਸਨ। ਏਸ਼ੀਆਈ ਬਾਜ਼ਾਰਾਂ ਵਿੱਚ, ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗ ਕਾਂਗ ਸਕਾਰਾਤਮਕ ਖੇਤਰ ਵਿੱਚ ਕਾਰੋਬਾਰ ਕਰ ਰਹੇ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਜ਼ਿਆਦਾਤਰ ਉੱਚੇ ਪੱਧਰ 'ਤੇ ਬੰਦ ਹੋਏੋ ਸਨ। -ਪੀਟੀਆਈ