Stock Market: ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਤੇਜ਼ੀ ਜਾਰੀ; ਸੈਂਸੈਕਸ 32 ਅੰਕ ਵਧਿਆ
04:37 PM Mar 25, 2025 IST
ਮੁੰਬਈ, 25 ਮਾਰਚ
Advertisement
Stock Market: ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਮੰਗਲਵਾਰ ਨੂੰ ਮਾਮੂਲੀ ਤੇਜ਼ੀ ਨਾਲ ਬੰਦ ਹੋਏ ਅਤੇ ਲਾਗਤਾਰ ਸੱਤਵੇਂ ਦਿਨ ਵਾਧਾ ਜਾਰੀ ਰੱਖਿਆ। 30 ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਸੈਂਸੈਕਸ 32.81 ਅੰਕ ਜਾਂ 0.04 ਪ੍ਰਤੀਸ਼ਤ ਵਧ ਕੇ 78,017.19 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 757.31 ਅੰਕ ਜਾਂ 0.97 ਪ੍ਰਤੀਸ਼ਤ ਵਧ ਕੇ 78,741.69 ਤੱਕ ਗਿਆ। ਐੱਨਐੱਸਈ ਨਿਫਟੀ 10.30 ਅੰਕ ਜਾਂ 0.04 ਪ੍ਰਤੀਸ਼ਤ ਵਧ ਕੇ 23,668.65 ’ਤੇ ਬੰਦ ਹੋਇਆ। ਸੈਂਸੈਕਸ ਪੈਕ ਵਿੱਚੋਂ ਅਲਟਰਾਟੈੱਕ ਸੀਮਿੰਟ, ਇਨਫੋਸਿਸ, ਬਜਾਜ ਫਿਨਸਰਵ, ਐਕਸਿਸ ਬੈਂਕ, ਐੱਚਡੀਐੱਫਸੀ ਬੈਂਕ, ਭਾਰਤੀ ਏਅਰਟੈੱਲ, ਐੱਚਸੀਐੱਲ ਟੈੱਕ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਸਨ।
ਜ਼ੋਮੈਟੋ ਲਗਭਗ 6 ਪ੍ਰਤੀਸ਼ਤ ਡਿੱਗ ਗਿਆ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ਵਿਚ ਵਿੱਚ ਲਗਭਗ 5 ਪ੍ਰਤੀਸ਼ਤ ਗਿਰਾਵਟ ਆਈ। ਇਸ ਤੋਂ ਇਲਾਵਾ ਅਡਾਨੀ ਪੋਰਟਸ, ਮਹਿੰਦਰਾ ਐਂਡ ਮਹਿੰਦਰਾ, ਰਿਲਾਇੰਸ ਇੰਡਸਟਰੀਜ਼ ਅਤੇ ਸਨ ਫਾਰਮਾ ਵੀ ਪਿੱਛੇ ਰਹਿ ਗਏ। -ਪੀਟੀਆਈ
Advertisement
Advertisement