Comedian Kunal Kamra row ਸ਼ਿੰਦੇ ਖਿਲਾਫ਼ ਟਿੱਪਣੀਆਂ ਮਾਮਲੇ ’ਚ ਕਾਮੇਡੀਅਨ ਕੁਨਾਲ ਕਾਮਰਾ ਨੂੰ ਇਕ ਹੋਰ ਨੋਟਿਸ ਜਾਰੀ
10:36 PM Mar 26, 2025 IST
ਮੁੰਬਈ, 26 ਮਾਰਚ
Comedian Kunal Kamra row ਮੁੰਬਈ ਪੁਲੀਸ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਖਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਕੀਤੇ ਜਾਣ ਨਾਲ ਸਬੰਧਤ ਕੇਸ ਵਿਚ ਸਟੈਂਡ-ਅਪ ਕਾਮੇਡੀਅਨ ਕੁਨਾਲ ਕਾਮਰਾ ਨੂੰ ਇਕ ਹੋਰ ਨੋਟਿਸ ਜਾਰੀ ਕੀਤਾ ਹੈ।
Advertisement
ਅਧਿਕਾਰੀਆਂ ਮੁਤਾਬਕ ਇਸ ਦੂਜੇ ਨੋਟਿਸ ਵਿਚ 36 ਸਾਲਾ ਕਾਮੇਡੀਅਨ ਨੂੰ ਖਾਰ ਪੁਲੀਸ ਥਾਣੇ ਵਿਚ ਦਰਜ ਕੇਸ ਵਿਚ ਤਫ਼ਤੀਸ਼ੀ ਅਧਿਕਾਰੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਕੇਸ ਸ਼ਿਵ ਸੈਨਾ ਵਿਧਾਇਕ ਮੁਰਜੀ ਪਟੇਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਂਝ ਇਹ ਸਪਸ਼ਟ ਨਹੀਂ ਹੈ ਕਿ ਕਾਮਰਾ ਨੂੰ ਪੁੱਛ-ਪੜਤਾਲ ਲਈ ਕਿਹੜੇ ਦਿਨ ਸੱਦਿਆ ਗਿਆ ਹੈ।
ਪੁਲੀਸ ਨੇ ਕਾਮਰਾ ਨੂੰ ਪਹਿਲਾ ਨੋਟਿਸ ਮੰਗਲਵਾਰ ਨੂੰ ਜਾਰੀ ਕੀਤਾ ਸੀ ਤੇ ਮਾਣਹਾਨੀ ਕੇਸ ਦੀ ਕਾਰਵਾਈ ਸ਼ੁਰੂ ਹੋਣ ਦੇ ਹਵਾਲੇ ਨਾਲ ਖ਼ੁਦ ਪੇਸ਼ ਹੋਣ ਦੀ ਤਾਕੀਦ ਕੀਤੀ ਸੀ। ਸੂਤਰਾਂ ਮੁਤਾਬਕ ਕਾਮਰਾ ਨੇ ਪਹਿਲੇ ਨੋਟਿਸ ਤੋਂ ਬਾਅਦ ਪੁਲੀਸ ਅੱਗੇ ਪੇਸ਼ ਹੋਣ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ ਸੀ। -ਪੀਟੀਆਈ
Advertisement
Advertisement