ਸੋਨਾਕਸ਼ੀ ਸਨਿਹਾ ਵਲੋਂ ਸਾਈਬਰ ਧੱਕੇਸ਼ਾਹੀ ਖ਼ਿਲਾਫ਼ ਮੁਹਿੰਮ ਸ਼ੁਰੂ
ਮੁੰਬਈ, 25 ਜੁਲਾਈ
ਅਦਾਕਾਰਾ ਸੋਨਾਕਸ਼ੀ ਸਨਿਹਾ ਨੇ ਸਾਈਬਰ ਧੱਕੇਸ਼ਾਹੀ ਅਤੇ ਆਨਲਾਈਨ ਸ਼ੋਸ਼ਣ ਖ਼ਿਲਾਫ਼ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਅਦਾਕਾਰਾ ਨੇ ਪ੍ਰਚਾਰ ਲਈ ਮਹਾਰਾਸ਼ਟਰ ਪੁਲੀਸ ਦੇ ਵਿਸ਼ੇਸ਼ ਆਈਜੀਪੀ ਅਤੇ ਮਿਸ਼ਨ ਜੋਸ਼ ਨਾਲ ਹੱਥ ਮਿਲਾਇਆ ਹੈ। ਇਸ ਮੁਹਿੰਮ ਦਾ ਨਾਂ ‘ਫੁੱਲ ਸਟਾਪ ਟੂ ਸਾਈਬਰ ਬੁਲਿੰਗ’ ਰੱਖਿਆ ਗਿਆ ਹੈ। ਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਪਾਈ ਪੋਸਟ ’ਚ ਲਿਖਿਆ, ‘‘ਫੁੱਲ ਸਟਾਪ ਟੂ ਸਾਈਬਰ ਬੁਲਿੰਗ ਮਿਸ਼ਨ ਜੋਸ਼ ਦੀ ਮੁਹਿੰਮ ਹੈ, ਜਿਸ ਲਈ ਮੈਂ ਵਿਸ਼ੇਸ਼ ਆਈਜੀਪੀ ਸ੍ਰੀ ਪ੍ਰਤਾਪ ਦਿਗਵਾਕਰ ਨਾਲ ਰਲ ਕੇ ਜਾਗਰੂਕਤਾ ਪੈਦਾ ਕਰਾਂਗੀ।
ਇਸ ਮੁਹਿੰਮ ਦਾ ਮਕਸਦ ਜਾਗਰੂਕਤਾ ਪੈਦਾ ਕਰਨਾ ਅਤੇ ਲੋਕਾਂ ਨੂੰ ਆਨਲਾਈਨ ਸ਼ੋਸ਼ਣ, ਟਰੋਲ, ਟਰੋਲਿੰਗ ਝੱਲਣ ਵਾਲੇ ਪੀੜਤਾਂ ਦੀ ਮਾਨਸਿਕ ਸਿਹਤ ’ਤੇ ਅਸਰ ਆਦਿ ਬਾਰੇ ਸਿੱਖਿਅਤ ਕਰਨਾ ਹੈ।’’ 33 ਵਰ੍ਹਿਆਂ ਦੀ ਅਦਾਕਾਰਾ ਨੇ ਇੱਕ ਵੀਡੀਓ ਵੀ ਪੋਸਟ ਕੀਤੀ, ਜਿਸ ਵਿੱਚ ਊਸ ਨੇ ਦੱਸਿਆ ਕਿ ਕਿਵੇਂ ਜਾਅਲੀ ਖਾਤਿਆਂ ਰਾਹੀਂ ਟਰੋਲਿੰਗ ਕੀਤੀ ਜਾਂਦੀ ਹੈ ਅਤੇ ਊਨ੍ਹਾਂ ਦੀ ਤਸਵੀਰਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ। -ਪੀਟੀਆਈ