ਪੈਨਸ਼ਨਰਾਂ ਵੱਲੋਂ ਮੰਗਾਂ ਦੇ ਹੱਕ ’ਚ ਨਾਅਰੇਬਾਜ਼ੀ
ਲਹਿਰਾਗਾਗਾ (ਪੱਤਰ ਪ੍ਰੇਰਕ): ਪੈਨਸ਼ਨਰ ਐਸੋਸੀਏਸ਼ਨ ਡਿਵੀਜ਼ਨ ਲਹਿਰਾਗਾਗਾ ਦੀ ਮੀਟਿੰਗ ਵਿੱਚ ਪੈਨਸ਼ਨਰਾਂ ਤੋਂ ਇਲਾਵਾ ਵਿਧਵਾ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਇਸ ਮੀਟਿੰਗ ਵਿੱਚ ਪਿਛਲੇ ਦਿਨੀਂ ਜਥੇਬੰਦੀ ਦੇ ਵਿਛੜੇ ਸਾਥੀ ਜੱਗਾ ਰਾਮ ਮੂਨਕ, ਸਾਥੀ ਭਾਗ ਸਿੰਘ ਮਕੋਰੜ ਸਾਹਿਬ, ਸਾਥੀ ਰਾਮ ਸਿੰਘ ਬਰਾੜ ਖਾਈ ਅਤੇ ਪਿਛਲੇ ਦਿਨੀਂ ਉੜੀਸਾ ਵਿੱਚ ਰੇਲ ਹਾਦਸੇ ਵਿੱਚ ਮਰੇ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੈਨਸ਼ਨਰ ਐਸੋਸੀਏਸਨ ਡਿਵੀਜ਼ਨ ਲਹਿਰਾਗਾਗਾ ਨੇ ਮੰਗਾਂ ਦੇ ਹੱਕ ‘ਚ ਨਾਅਰੇਬਾਜ਼ੀ ਕੀਤੀ। ਮੀਟਿੰਗ ਵਿੱਚ ਸਕੱਤਰ ਗੁਰਚਰਨ ਸਿੰਘ ਸਹਾਇਕ ਸਕੱਤਰ, ਜਗਦੇਵ ਸਿੰਘ ਪ੍ਰੈੱਸ ਸਕੱਤਰ, ਗੁਰਨਾਮ ਸਿੰਘ ਡਵੀਜ਼ਨ ਕੈਸ਼ੀਅਰ ਤੇ ਹੋਰ ਬੁਲਾਰਿਆਂ ਨੇ ਸਰਕਾਰ ਅਤੇ ਬੋਰਡ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ ਅਤੇ 31 -12-2015 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ 2.59 ਦੇ ਫਾਰਮੂਲੇ ਅਨੁਸਾਰ ਪੈਨਸ਼ਨਾਂ ਵਿੱਚ ਸੋਧ ਕੀਤੀ ਜਾਵੇ ਅਤੇ ਪਿਛਲੀਆਂ ਰਹਿੰਦੀਆਂ ਡੀ ਏ ਦਾ ਏਰੀਅਰ ਦਿੱਤਾ ਜਾਵੇ ਨਹੀਂ। ਅਖੀਰ ‘ਚ ਪ੍ਰਧਾਨ ਸੀਤਾ ਰਾਮ ਨੇ ਸਾਰੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ।