ਸਿੰਗਾਪੁਰ: ਭਾਰਤੀ ਮੂਲ ਦੇ ਰੇਡੀਓ ਡੀਜੇ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼
06:38 AM Mar 22, 2025 IST
ਸਿੰਗਾਪੁਰ:
Advertisement
ਭਾਰਤੀ ਮੂਲ ਦੇ ਸਿੰਗਾਪੁਰ ਵਾਸੀ ਰੇਡੀਓ ਡੀਜੇ ਅਤੇ ਤਾਮਿਲ ਅਦਾਕਾਰ ਗੁਨਾਲਨ ਮੌਰਗਨ ’ਤੇ ਨਾਬਾਲਗ ਨਾਲ ਜਿਨਸੀ ਸਬੰਧ ਬਣਾਉਣ ਸਮੇਤ ਜਿਨਸੀ ਅਪਰਾਧ ਦੇ ਦੋਸ਼ ਲਾਏ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਮੌਰਗਨ (43) ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਉਸ ’ਤੇ ਚਾਰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਸਮੇਤ ਕੁੱਲ ਸੱਤ ਦੋਸ਼ ਲਾਏ ਗਏ। ਅਦਾਲਤ ਨੇ ਪੀੜਤਾਂ ਦੀ ਪਛਾਣ ਤੇ ਅਪਰਾਧ ਵਾਲੀਆਂ ਥਾਵਾਂ ਦੇ ਖੁਲਾਸੇ ਕਰਨ ’ਤੇ ਰੋਕ ਲਗਾ ਦਿੱਤੀ ਹੈ। -ਪੀਟੀਆਈ
Advertisement
Advertisement