Pope arrives home at Vatican: ਪੋਪ ਫਰਾਂਸਿਸ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਵੈਟੀਕਨ ਪਹੁੰਚੇ
07:19 PM Mar 23, 2025 IST
Pope arrives home at Vatican after 5-week hospital stay to beat life-threatening bout of pneumonia
ਰੋਮ, 23 ਮਾਰਚ
ਪੋਪ ਫਰਾਂਸਿਸ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਿਸ ਮਗਰੋਂ ਵੈਟੀਕਨ ਸਥਿਤ ਆਪਣੀ ਰਿਹਾਇਸ਼ ’ਤੇ ਪਹੁੰਚੇ। ਪੋਪ ਦੋਵਾਂ ਫੇਫੜਿਆਂ ’ਚ ਨਮੂਨੀਆ ਦੀ ਇਨਫੈਕਸ਼ਨ ਦੇ ਇਲਾਜ ਲਈ 38 ਦਿਨਾਂ ਤੋਂ ਹਸਪਤਾਲ ’ਚ ਦਾਖਲ ਸਨ। ਪੋਪ ਫਰਾਂਸਿਸ ਦਾ ਕਾਫਲਾ ਉਨ੍ਹਾਂ ਨੂੰ ਲੈ ਕੇ ਵੈਟੀਕਨ ਸਿਟੀ ਪਹੁੰਚਿਆ ਤਾਂ ਉਨ੍ਹਾਂ ਦੇ ਨੱਕ ’ਚ ਟਿਊਬ ਲਾਈ ਹੋਈ ਸੀ ਤਾਂ ਕਿ ਉਨ੍ਹਾਂ ਨੂੰ ਸਾਹ ਲੈਣ ’ਚ ਤਕਲੀਫ ਨਾ ਹੋਵੇ। ਉਨ੍ਹਾਂ ਦੇ ਸਵਾਗਤ ਲਈ ਲੋਕ ਸੜਕਾਂ ’ਤੇ ਖੜ੍ਹੇ ਸਨ।
ਹਸਪਤਾਲ ਤੋਂ ਵੈਟੀਕਨ ਮੁੜਦੇ ਸਮੇਂ ਫਰਾਂਸਿਸ ਦਾ ਕਾਫਲਾ ਥੋੜ੍ਹਾ ਰਸਤਾ ਬਦਲ ਕੇ ਸੇਂਟ ਮੈਰੀ ਮੇਜਰ ਬੇਸਿਲਿਕਾ ਪਹੁੰਚਿਆ ਜਿੱਥੇ ਉਹ ਹਮੇਸ਼ਾ ਵਿਦੇਸ਼ ਯਾਤਰਾ ਤੋਂ ਬਾਅਦ ਹਮੇਸ਼ਾ ਪ੍ਰਾਰਥਨਾ ਕਰਨ ਲਈ ਜਾਂਦੇ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪੋਪ ਕਾਰ ਤੋਂ ਹੇਠਾਂ ਉੱਤਰੇ ਜਾਂ ਨਹੀਂ।
ਇਸ ਤੋਂ ਪਹਿਲਾਂ ਅੱਜ ਪੋਪ ਫਰਾਂਸਿਸ (88) ਪੰਜ ਹਫ਼ਤਿਆਂ ਬਾਅਦ ਪਹਿਲੀ ਵਾਰ ਜਨਤਕ ਤੌਰ ’ਤੇ ਨਜ਼ਰ ਆਏ ਤੇ ਹਸਪਤਾਲ ਦੀ ਬਾਲਕੋਨੀ ਵਿੱਚੋਂ ਲੋਕਾਂ ਨੂੰ ਆਸ਼ੀਰਵਾਦ ਦਿੱਤਾ। ਪੋਪ ਨੂੰ ਜਦੋਂ ਰੋਮ ਦੇ ਗੇਮੇਲੀ ਹਸਪਤਾਲ ਦੇ ਮੁੱਖ ਗੇਟ ਦੇ ਸਾਹਮਣੇ ਵਾਲੀ ਬਾਲਕੋਨੀ ’ਚ ਲਿਜਾਇਆ ਗਿਆ ਤਾਂ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। -ਏਪੀ
Advertisement
Advertisement