ਸ਼੍ਰੋਮਣੀ ਕਮੇਟੀ ਨੇ ਫ਼ਿਲਮ ‘ਗਦਰ-2’ ਦੀ ਗੁੁਰੂਘਰ ਵਿੱਚ ਸ਼ੂਟਿੰਗ ’ਤੇ ਇਤਰਾਜ਼ ਜਤਾਇਆ
09:01 PM Jun 23, 2023 IST
ਅੰਮ੍ਰਿਤਸਰ (ਟਨਸ): ਗੁਰਦਾਸਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਤੇ ਅਦਾਕਾਰ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦੇ ਇੱਕ ਸੀਨ ਦੀ ਗੁਰਦੁਆਰੇ ਦੀ ਹਦੂਦ ਅੰਦਰ ਕੀਤੀ ਸ਼ੂਟਿੰਗ ‘ਤੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਕੀਤਾ ਹੈ। ਇਸ ਸਬੰਧੀ ਆਨਲਾਈਨ ਸਾਹਮਣੇ ਆਈ ਵੀਡੀਉ ਕਲਿਪ ‘ਚ ਸੰਨੀ ਦਿਓਲ ਅਦਾਕਾਰਾ ਅਮੀਸ਼ਾ ਪਟੇਲ ਨੂੰ ਬਾਂਹ ਤੋਂ ਫੜ ਕੇ ਇੱਕ ਦੂਜੇ ਨੂੰ ਵੇਖਦੇ ਹੋਏ ਨਜ਼ਰ ਆ ਰਹੇ ਹਨ ਤੇ ਗਤਕੇ ਦਾ ਪ੍ਰਦਰਸ਼ਨ ਕਰ ਰਹੇ ਨੌਜਵਾਨ ਨਿਹੰਗ ਬਾਣੇ ‘ਚ ਉਨ੍ਹਾਂ ਦੇ ਆਲੇ-ਦੁਆਲੇ ਪ੍ਰਦਰਸ਼ਨ ਕਰਦੇ ਦਿਖਾਈ ਦੇ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਗੁਰਦੁਆਰੇ ਵਿੱਚ ਹੀਰੋ ਅਤੇ ਹੀਰੋਇਨ ਨੂੰ ਜਿਸ ਸਥਿਤੀ ਵਿੱਚ ਦਿਖਾਇਆ ਗਿਆ ਹੈ, ਉਹ ਇਤਰਾਜ਼ਯੋਗ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਤੇ ਫ਼ਿਲਮ ਦੇ ਨਿਰਦੇਸ਼ਕ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਦ੍ਰਿਸ਼ ਗੁਰਦੁਆਰੇ ਦੀ ਇਮਾਰਤ ਵਿੱਚ ਨਹੀਂ ਫਿਲਮਾਏ ਜਾ ਸਕਦੇ।
Advertisement
Advertisement