ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਨਗਰ ਨਿਗਮ ਵੱਲੋਂ ਸ਼ਹੀਦੀ ਪਾਰਕ ਸਥਾਪਿਤ

08:13 AM Aug 10, 2023 IST
featuredImage featuredImage
ਦਿੱਲੀ ਸਥਿਤ ਸ਼ਹੀਦੀ ਪਾਰਕ ’ਚ ਲੋਹੇ ਦੇ ਕਬਾੜ ਤੋਂ ਬਣਾਈ ਹੋਈ ਬਾਬਾ ਬੰਦਾ ਸਿੰਘ ਬਹਾਦਰ ਦੀ ਕਲਾਕ੍ਰਿਤ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਅਗਸਤ
ਆਈਟੀਓ ਨੇੜੇ ‘ਸ਼ਹੀਦੀ ਪਾਰਕ’ ਵਿੱਚ ਕਬਾੜ ਰਾਹੀਂ ਕਲਾਕ੍ਰਿਤੀਆਂ ਸਿਰਜ ਕੇ ਇਤਿਹਾਸ ਨੂੰ ਵੱਖਰੇ ਢੰਗ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਕਲਾਕ੍ਰਿਤੀਆਂ ਵਿੱਚ ਸਿੱਖ ਰਾਜ ਦਾ ਵੀ ਜ਼ਿਕਰ ਹੈ। ਦਿੱਲੀ ਨਗਰ ਨਿਗਮ ਨੇ ਭਾਰਤੀ ਇਤਿਹਾਸ ਨੂੰ ਇਕ ਮਾਲਾ ਵਿੱਚ ਪਰੋਣ ਵਾਸਤੇ 4.5 ਏਕੜ ’ਚ ਸ਼ਹੀਦੀ ਪਾਰਕ ਤਿਆਰ ਕੀਤਾ ਹੈ ਜਿੱਥੇ ਪ੍ਰਾਚੀਨ, ਮੱਧਕਾਲੀ ਅਤੇ ਆਧੁਨਿਕ ਭਾਰਤੀ ਇਤਿਹਾਸ ਦੀ ਝਲਕ ਪੇਸ਼ ਕਰਨ ਵਾਲੀਆਂ ਕਲਾਕ੍ਰਿਤੀਆਂ ਦੇਖਣ ਨੂੰ ਮਿਲਣਗੀਆਂ। ਇੱਥੇ ਸਿੱਖ ਰਾਜ (1670 ਤੋਂ 1839 ਈ.) ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇੱਥੇ ਬਾਬਾ ਬੰਦਾ ਬਹਾਦਰ ਸਿੰਘ, ਬਾਬਾ ਦੀਪ ਸਿੰਘ, ਜੱਸਾ ਸਿੰਘ ਰਾਮੜ੍ਹੀਆ, ਮਾਈਬਾਗੋ, ਮਹਾਰਾਜਾ ਰਣਜੀਤ ਸਿੰਘ ਅਤੇ ਹਰੀ ਸਿੰਘ ਨਲੂਆ ਦੇ ਇਤਿਹਾਸ ਤੋਂ ਲੋਕ ਜਾਣੂ ਹੋਣਗੇ। ਇਹ ਪਾਰਕ ‘ਵੇਸਟ ਟੂ ਆਰਟ’ ਤਹਿਤ 10 ਕਲਾਕਾਰਾਂ ਤੇ 700 ਦੇ ਕਰੀਬ ਕਾਰੀਗਰਾਂ ਵੱਲੋਂ ਛੇ ਮਹੀਨਿਆਂ ਦੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ ਤੇ ਇਸ ਵਿੱਚ 250 ਟਨ ਦੇ ਕਰੀਬ ਲੋਹੇ ਦੇ ਕਬਾੜ ਦੀ ਵਰਤੋਂ ਕੀਤੀ ਗਈ ਹੈ। ਇਸ ਪਾਰਕ ਵਿੱਚ ਸਾਡੇ ਦੇਸ਼ ਦੀ ਸੰਸਕ੍ਰਿਤੀ ਅਤੇ ਇਤਿਹਾਸ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕਬਾੜ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਜਦੋਂ ਚੰਡੀਗੜ੍ਹ ਜਾਂਦੇ ਹਾਂ ਤਾਂ ਲੋਕ ਰੌਕ ਗਾਰਡਨ ਦੇਖਣ ਦੀ ਸਲਾਹ ਦਿੰਦੇ ਹਨ। ਚੰਡੀਗੜ੍ਹ ਰੌਕ ਗਾਰਡਨ ਦੇ ਨਾਂ ਨਾਲ ਮਸ਼ਹੂਰ ਹੈ। ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵੀ ਸ਼ਹੀਦੀ ਪਾਰਕ ਦੇ ਨਾਮ ਨਾਲ ਮਸ਼ਹੂਰ ਹੋ ਜਾਵੇਗੀ। ਜੇਕਰ ਕੋਈ ਦਿੱਲੀ ਆਉਂਦਾ ਹੈ ਤਾਂ ਉਹ ਲਾਲ ਕਿਲਾ, ਕੁਤੁਬ ਮੀਨਾਰ ਦੇ ਨਾਲ-ਨਾਲ ਸ਼ਹੀਦੀ ਪਾਰਕ ਦੇ ਦਰਸ਼ਨ ਕਰਕੇ ਜਾਵੇਗਾ। ਇਸ ਪਾਰਕ ਵਿੱਚ ਰਾਜਾ ਪੋਰਸ, ਚਾਣਕਯ-ਚੰਦਰਗੁਪਤ, ਸਮਰਾਟ ਅਸ਼ੋਕ, ਸਮੁੰਦਰਗੁਪਤ, ਰਾਜਾ ਹਰਸ਼ਵਰਧਨ, ਮਿਹਿਰ ਭੋਜ ਅਤੇ ਰਾਜੇਂਦਰ ਚੋਲ ਦੀਆਂ ਮੂਰਤੀਆਂ ਦਿਖਾਈ ਦੇਣਗੀਆਂ। ਚੰਪਾ, ਫਿਕਸ ਬੈਂਜਾਮੀਨਾ, ਫੁਰਕੇਰੀਆ, ਏਰੀਕਾ ਪਾਮ, ਸਿੰਗੋਨਿਅਮ ਅਤੇ ਹੋਰ ਪ੍ਰਜਾਤੀਆਂ ਸਮੇਤ 56 ਹਜ਼ਾਰ ਰੁੱਖ ਅਤੇ ਪੌਦੇ ਲਗਾਏ ਗਏ ਹਨ। ਪਾਰਕ ਨੂੰ 9 ਭਾਗਾਂ ਅਤੇ 3 ਗੈਲਰੀਆਂ ਵਿੱਚ ਵੰਡਿਆ ਗਿਆ ਹੈ।

Advertisement

Advertisement