ਗੋਲੀ ਵੱਜਣ ਕਾਰਨ ਸ਼ਰਾਬ ਦਾ ਠੇਕੇਦਾਰ ਜ਼ਖ਼ਮੀ
04:35 AM Jun 13, 2025 IST
ਪੱਤਰ ਪ੍ਰੇਰਕ
ਜੀਂਦ, 12 ਜੂਨ
ਨੇੜਲੇ ਪਿੰਡ ਬੀਬੀਪੁਰ ਵਿੱਚ ਸ਼ਰਾਬ ਦੇ ਠੇਕੇਦਾਰਾਂ ਵਿੱਚ ਬਹਿਸ ਹੋਣ ਮਗਰੋਂ ਗੋਲੀਆਂ ਚੱਲ ਗਈਆਂ। ਇਸ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਬੀਬੀਪੁਰ ਵਿੱਚ ਪਿੰਡ ਘਿਮਾਨਾ ਦੇ ਸੁਰਿੰਦਰ ਸਿੰਘ ਨੇ 4 ਠੇਕੇਦਾਰਾਂ ਨਾਲ ਮਿਲ ਕੇ ਸ਼ਰਾਬ ਦਾ ਠੇਕਾ ਲਿਆ ਹੋਇਆ ਸੀ। ਪਿੰਡ ਘਿਮਾਨਾ ਦਾ ਸੁਰਿੰਦਰ ਠੇਕੇਦਾਰ ਆਪਣੇ ਪਾਰਟਨਰ ਸੁਮੇਸ਼ ਨਾਲ ਬੀਬੀਪੁਰ ਸ਼ਰਾਬ ਦੇ ਠੇਕੇ ’ਤੇ ਗਿਆ। ਸੁਰਿੰਦਰ ਨੇ ਦੱਸਿਆ ਕਿ ਉਹ ਸੁਮੇਸ਼ ਨੂੰ ਘਰ ਛੱਡ ਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਰਾਤ ਦੇ ਲਗਪਗ 12.30 ਵਜੇ ਗੱਡੀ ਆ ਕੇ ਰੁਕੀ ਤੇ ਇਸ ਵਿੱਚ ਸਵਾਰ ਲੋਕਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਆਂਦਾ ਗਿਆ। ਥਾਣਾ ਸਦਰ ਮੁਖੀ ਮਨੀਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਕਿਉਂ ਅਤੇ ਕਿਵੇਂ ਵਾਪਰੀ। ਜਾਪਦਾ ਹੈ ਕਿ ਇਨ੍ਹਾਂ ਠੇਕੇਦਾਰਾਂ ਦਾ ਹੀ ਆਪਸੀ ਮਾਮਲਾ ਹੈ।
Advertisement
Advertisement