ਇਜ਼ਰਾਇਲੀ ਹਮਲੇ ’ਚ ਹਮਾਸ ਦੇ ਸੀਨੀਅਰ ਸਿਆਸੀ ਆਗੂ ਸਣੇ 19 ਫਲਸਤੀਨੀ ਹਲਾਕ
ਡੀਰ ਅਲ-ਬਲਾਹ(ਗਾਜ਼ਾ ਪੱਟੀ), 23 ਮਾਰਚ
Israeli strike kills senior Hamas political leader ਇਜ਼ਰਾਈਲ ਵੱਲੋਂ ਬੀਤੀ ਅੱਧੀ ਰਾਤ ਨੂੰ ਗਾਜ਼ਾ ਵਿਚ ਕੀਤੇ ਹਵਾਈ ਹਮਲਿਆਂ ’ਚ ਹਮਾਸ ਦੇ ਸੀਨੀਅਰ ਸਿਆਸੀ ਆਗੂ ਤੇ ਉਸ ਦੀ ਪਤਨੀ ਸਮੇਤ 19 ਫਲਸਤੀਨੀ ਮਾਰੇ ਗਏ ਹਨ। ਉਧਰ ਯਮਨ ਵਿਚ ਇਰਾਨ ਹਮਾਇਤੀ ਬਾਗ਼ੀਆਂ, ਜੋ ਹਮਾਸ ਨਾਲ ਜੁੜੇ ਹੋਏ ਹਨ, ਨੇ ਇਜ਼ਰਾਈਲ ਵੱਲ ਇਕ ਹੋਰ ਮਿਜ਼ਾਈਲ ਦਾਗੀ ਹੈ। ਇਜ਼ਰਾਇਲੀ ਫੌਜ ਨੇ ਹਾਲਾਂਕਿ ਮਿਜ਼ਾਈਲ ਨੂੰ ਰਸਤੇ ਵਿਚ ਹੀ ਫੁੰਡਣ ਦਾ ਦਾਅਵਾ ਕਰਦਿਆਂ ਕਿਸੇ ਤਰ੍ਹਾਂ ਦਾ ਕੋਈ ਜਾਨੀਂ ਜਾਂ ਮਾਲੀ ਨੁਕਸਾਨ ਨਾ ਹੋਣ ਦਾ ਦਾਅਵਾ ਕੀਤਾ ਹੈ।
ਹਮਾਸ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਖ਼ਾਨ ਯੂਨਿਸ ਦੇ ਦੱਖਣੀ ਸ਼ਹਿਰ ਨੇੜੇ ਕੀਤੇ ਹਵਾਈ ਹਮਲੇ ਵਿਚ ਉਸ ਦੀ ਪੋਲੀਟਿਕਲ ਬਿਊਰੋ ਤੇ ਫਲਤਸੀਨੀ ਸੰਸਦ ਦਾ ਮੈਂਬਰ ਸਲਾਹ ਬਾਰਦਾਵਿਲ Salah Bardawil ਤੇ ਉਸ ਦੀ ਪਤਨੀ ਮਾਰੇ ਗਏ। Bardawil ਦਹਿਸ਼ਤੀ ਸਮੂਹ ਦੇ ਸਿਆਸੀ ਵਿੰਗ ਦਾ ਉੱਘਾ ਮੈਂਬਰ ਸੀ, ਜਿਸ ਨੇ ਪਿਛਲੇ ਸਾਲਾਂ ਦੌਰਾਨ ਮੀਡੀਆ ਨੂੰ ਕਈ ਇੰਟਰਵਿਊ ਦਿੱਤੇ ਸਨ। ਇਜ਼ਰਾਈਲ ਨੇ ਪਿਛਲੇ ਹਫ਼ਤੇ ਹਮਾਸ ਨਾਲ ਆਪਣਾ ਜੰਗਬੰਦੀ ਕਰਾਰ ਖਤਮ ਕਰਦਿਆਂ ਅਚਾਨਕ ਮੁੜ ਹਵਾਈ ਹਮਲੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿੱਚ ਸੈਂਕੜੇ ਫਲਸਤੀਨੀ ਮਾਰੇ ਗਏ ਸਨ। ਉਧਰ ਯਮਨ ਦੇ ਹੂਤੀ ਬਾਗ਼ੀਆਂ ਨੇ ਫ਼ਲਸਤੀਨ ਦੀ ਪਿੱਠ ’ਤੇ ਖੜ੍ਹਦਿਆਂ ਇਜ਼ਰਾਈਲ ਨੂੰ ਮੁੜ ਨਿਸ਼ਾਨਾ ਬਣਾਇਆ ਹੈ। -ਏਪੀ