ਯੂਟੀ ’ਚ ਪਹਿਲੀ ਅਪਰੈਲ ਤੋਂ ਸਕੂਲਾਂ ਦਾ ਸਮਾਂ ਤਬਦੀਲ
10:52 PM Mar 28, 2025 IST
ਟ੍ਰਿਬਿਊਨ ਨਿਊਜ਼ ਸਰਵਿਸ
Advertisement
ਚੰਡੀਗੜ੍ਹ, 28 ਮਾਰਚ
ਗਰਮੀ ਦਾ ਮੌਸਮ ਆਉਣ ਨਾਲ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਪਹਿਲੀ ਅਪਰੈਲ ਤੋਂ ਯੂਟੀ ਵਿੱਚ ਸਿੰਗਲ ਸ਼ਿਫਟ ਵਿਚ ਚਲਦੇ ਸਕੂਲ ਸਵੇਰੇ ਅੱਠ ਵਜੇ ਤੋਂ ਲੱਗਣਗੇ ਤੇ ਦੋ ਵਜੇ ਛੁੱਟੀ ਹੋਵੇਗੀ ਜਦਕਿ ਅਧਿਆਪਕਾਂ ਲਈ ਇਹ ਸਮਾਂ 7.50 ਵਜੇ ਹੋਵੇਗਾ ਜਦੋਂ ਕਿ ਛੁੱਟੀ ਬਾਅਦ ਦੁਪਹਿਰੇ 2.10 ਵਜੇ ਹੋਵੇਗੀ। ਦੂਜੇ ਪਾਸੇ ਡਬਲ ਸ਼ਿਫਟ ਵਾਲੇ ਸਕੂਲਾਂ ਵਿਚ ਸਵੇਰ ਵਾਲੀ ਸ਼ਿਫਟ ਵਿਚ ਵਿਦਿਆਰਥੀਆਂ ਲਈ ਸਮਾਂ ਛੇਵੀਂ ਜਮਾਤ ਤੋਂ ਉਤੇ ਲਈ ਸਵੇਰ 7.15 ਤੋਂ 12.45 ਤੇ ਸ਼ਾਮ ਲਈ ਇਕ ਵਜੇ ਤੋਂ ਸਾਢੇ ਪੰਜ ਵਜੇ ਹੋਵੇਗਾ ਜਦਕਿ ਅਧਿਆਪਕ ਸਵੇਰ ਵਾਲੀ ਸ਼ਿਫਟ ਲਈ ਸਵਾ ਸੱਤ ਤੋਂ 1.35 ਤੇ ਸ਼ਾਮ ਵਾਲੀ ਸ਼ਿਫਟ ਲਈ 1.10 ਤੋਂ 5.30 ਵਜੇ ਤਕ ਆਉਣਗੇ।
ਇਹ ਆਦੇਸ਼ ਡਾਇਰੈਕਟਰ ਸਕੂਲ ਐਜਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਵੱਲੋਂ ਜਾਰੀ ਕੀਤੇ ਗਏ ਹਨ। ਸਿੱਖਿਆ ਵਿਭਾਗ ਵੱਲੋਂ ਜਾਰੀ ਆਦੇਸ਼ ਅਨੁਸਾਰ ਸਕੂਲਾਂ ਦਾ ਇਹ ਸਮਾਂ ਪਹਿਲੀ ਅਪਰੈਲ ਤੋਂ ਲੈ ਕੇ 31 ਅਕਤੂਬਰ ਤੱਕ ਲਾਗੂ ਰਹੇਗਾ।
Advertisement
Advertisement