ਪੰਜਾਬੀ ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ
ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 20 ਅਗਸਤ
ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਸਭਾ ਦਾ 39ਵਾਂ ਸਥਾਪਨਾ ਦਿਵਸ ਅਤੇ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਸੋਹਣ ਸਿੰਘ ਭਿੰਡਰ, ਸਭਾ ਦੇ ਜਨਰਲ ਸਕੱਤਰ ਰਾਮ ਪ੍ਰਕਾਸ਼ ਟੋਨੀ, ਮਾ ਗਿਆਨ ਸਿੰਘ ਦੁਸਾਂਝ, ਰਵਿੰਦਰ ਸਿੰਘ ਚੋਟ ਆਦਿ ਹਾਜ਼ਰ ਹੋਏ। ਜਨਰਲ ਸਕੱਤਰ ਰਾਮ ਪ੍ਰਕਾਸ਼ ਟੋਨੀ ਨੇ ਆਏ ਕਵੀਆਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ। ਗਿਆਨ ਸਿੰਘ ਦੁਸਾਂਝ ਨੇ ਸਭਾ ਵਲੋਂ 39 ਸਾਲ ਪੂਰੇ ਹੋਣ ’ਤੇ ਸਭਾ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਸਮੇਂ ਸਭਾ ਦੇ ਸਕੱਤਰ ਸੁਰਿੰਦਰ ਪਾਲ ਕੁੱਕੂ ਦੇ ਪਿਤਾ ਦੀ ਬੇਵਕਤੀ ਮੌਤ ‘ਤੇ ਦੋ ਮਿੰਟ ਦਾ ਮੌਨ ਧਾਰ ਦੇ ਸ਼ਰਧਾ ਦੇ ਫੁਲ ਭੇਟ ਕੀਤੇ ਗਏ।
ਅਖੀਰ ਵਿਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਸ. ਬਚਨ ਗੁੜਾ, ਮੰਗਤ ਮੰਗਾ, ਬੀਬਾ ਕੁਲਵੰਤ, ਸੋਹਣ ਸਹਿਜਲ, ਰਵਿੰਦਰ ਸਿੰਘ ਚੋਟ ਰਾਮ ਪ੍ਰਕਾਸ਼ ਟੋਨੀ, ਗਿਆਨ ਸਿੰਘ ਦੁਸਾਂਝ, ਸੀਤਲ ਬੰਗਾ, ਦਿਲਬਹਾਰ ਸ਼ੌਕਤ, ਗਮਨੂੰ ਬਾਂਸਲ ਅਤੇ ਹੋਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਰਵਿੰਦਰ ਸਿੰਘ ਸੋਢੀ, ਸਤਨਾਮ ਰਾਮ ਆਏ ਹੋਏ ਕਵੀਆਂ ਤੇ ਸਰੋਤਿਆਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।