ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੌਰਭ ਦੁੱਗਲ ਬਣੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ

10:54 AM Mar 31, 2025 IST
featuredImage featuredImage
ਚੰਡੀਗੜ੍ਹ ਪ੍ਰੈੱਸ ਕਲੱਬ ਦੇ ਚੁਣੇ ਗਏ ਅਹੁਦੇਦਾਰ। -ਫੋੋਟੋ: ਵਿੱਕੀ ਘਾਰੂ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਮਾਰਚ
ਚੰਡੀਗੜ੍ਹ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ ’ਚ ਸੌਰਭ ਦੁੱਗਲ ਪ੍ਰਧਾਨ ਚੁਣੇ ਗਏ ਹਨ, ਜਿਨ੍ਹਾਂ ਨੇ ਨਲਿਨ ਅਚਾਰਿਆ ਨੂੰ 100 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਸੌਰਭ ਦੁੱਗਲ ਨੂੰ 360 ਅਤੇ ਨਲਿਨ ਅਚਾਰਿਆ ਨੂੰ 260 ਵੋਟਾਂ ਪਈਆਂ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਉਮੇਸ਼ ਸ਼ਰਮਾ 70 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਮੇਸ ਸ਼ਰਮਾ ਨੂੰ 342 ਤੇ ਵਿਰੋਧੀ ਉਮੀਦਵਾਰ ਸੁਖਬੀਰ ਸਿੰਘ ਬਾਜਵਾ ਨੂੰ 272 ਵੋਟਾਂ ਪਈਆਂ ਹਨ। ਸਕੱਤਰ ਜਨਰਲ ਦੀ ਚੋਣ ਵਿੱਚ ਰਾਜੇਸ਼ ਢੱਲ 18 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਰਾਜੇਸ਼ ਢੱਲ ਨੂੰ 315 ਅਤੇ ਡਾ. ਜੋਗਿੰਦਰ ਸਿੰਘ ਨੂੰ 297 ਵੋਟਾਂ ਪਈਆਂ ਹਨ। ਮੀਤ ਪ੍ਰਧਾਨ-1 (ਮਹਿਲਾ ਲਈ ਰਾਖਵੀਂ) ਸੀਟ ’ਤੇ ਅਰਸ਼ਦੀਪ ਅਰਸ਼ੀ ਨੇ 16 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਅਰਸ਼ਦੀਪ ਅਰਸ਼ੀ ਨੂੰ 318 ਤੇ ਆਰਤੀ ਅਗਨੀਹੋਤਰੀ ਨੂੰ 302 ਵੋਟਾਂ ਪਈਆਂ ਹਨ। ਮੀਤ ਪ੍ਰਧਾਨ-2 ਲਈ ਅਮਰਪ੍ਰੀਤ ਸਿੰਘ 13 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਅਮਰਪ੍ਰੀਤ ਸਿੰਘ ਨੂੰ 314 ਅਤੇ ਅਜੈ ਸੂਰਾ ਨੂੰ 301 ਵੋਟਾਂ ਪਈਆਂ। ਸਕੱਤਰ ਲਈ ਅਜੈ ਜਲੰਧਰੀ 6 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਅਜੈ ਜਲੰਧਰੀ ਨੂੰ 307 ਅਤੇ ਪਵਨ ਤਿਵਾੜੀ 301 ਵੋਟਾਂ ਪਈਆਂ। ਸੰਯੁਕਤ ਸਕੱਤਰ-1 ਦੇ ਅਹੁਦੇ ’ਤੇ ਮੁਕੇਸ਼ ਅਠਵਾਲ 11 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਮੁਕੇਸ਼ ਅਠਵਾਲ ਨੂੰ 312 ਤੇ ਸਤੀਸ਼ ਕੁਮਾਰ ਨੂੰ 301 ਵੋਟਾਂ ਪਈਆਂ ਹਨ। ਸੰਯੁਕਤ ਸਕੱਤਰ-2 ਦੇ ਅਹੁਦੇ ’ਤੇ ਪ੍ਰਭਾਤ ਕਟਿਆਰ 14 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਪ੍ਰਭਾਤ ਕਟਿਆਰ ਨੂੰ 316 ਵੋਟਾਂ ਤੇ ਜੈ ਸਿੰਘ ਛਿੱਬਰ ਨੂੰ 302 ਵੋਟਾਂ ਪਈਆਂ ਹਨ। ਖਜ਼ਾਨਚੀ ਦੇ ਅਹੁਦੇ ’ਤੇ ਦੁਸ਼ਿਯੰਤ ਸਿੰਘ ਪੁੰਡੀਰ 17 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਪੁੰਡੀਰ ਨੂੰ 315 ਵੋਟਾਂ ਪਈਆਂ ਜਦਕਿ ਵਿਰੋਧੀ ਅਨਿਲ ਭਾਰਦਵਾਜ ਨੂੰ 298 ਵੋਟਾਂ ਪਈਆਂ ਹਨ। ਚੰਡੀਗੜ੍ਹ ਪ੍ਰੈੱਸ ਕਲੱਬ ਦੀ ਚੋਣ ਵਿਸ਼ਾਲ ਗੁਲਾਟੀ ਦੀ ਦੇਖਰੇਖ ਹੇਠ ਕਰਵਾਈ ਗਈ। ਪ੍ਰੈੱਸ ਕਲੱਬ ਦੀਆਂ ਕੁੱਲ 739 ਵੋਟਾਂ ਵਿੱਚੋਂ 624 ਵੋਟਾਂ ਪਈਆਂ ਹਨ।

Advertisement

Advertisement