ਵੈੱਬ ਸੀਰੀਜ਼ ਮਾਮਲੇ ’ਚ ਏਕਤਾ ਕਪੂਰ ਨੂੰ ਰਾਹਤ
07:59 AM Aug 23, 2020 IST
ਇੰਦੌਰ: ਵੈੱਬ ਸੀਰੀਜ਼ ‘ਟ੍ਰਿਪਲ ਐਕਸ ਸੀਜ਼ਨ 2’ ’ਚ ਇਤਰਾਜ਼ਯੋਗ ਸਮੱਗਰੀ ਨਾਲ ਵਿਵਾਦਾਂ ’ਚ ਘਿਰੀ ਟੀਵੀ ਪ੍ਰੋਡਿਊਸਰ ਏਕਤਾ ਕਪੂਰ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ। ਹਾਈ ਕੋਰਟ ਨੇ ਪੁਲੀਸ ਨੂੰ ਕਿਹਾ ਹੈ ਕਿ ਉਹ ਇਸ ਕੇਸ ’ਚ ਏਕਤਾ ਖਿਲਾਫ਼ ਕੇਸ ਦੀ ਅਗਲੀ ਸੁਣਵਾਈ 26 ਅਗਸਤ ਤੱਕ ਕੋਈ ਸਖ਼ਤ ਕਾਰਵਾਈ ਨਾ ਕਰੇ। ਸੁਣਵਾਈ ਦੌਰਾਨ ਵੀਰਵਾਰ ਨੂੰ ਜਸਟਿਸ ਸ਼ੈਲੇਂਦਰ ਸ਼ੁਕਲਾ ਨੇ ਇਹ ਹੁਕਮ ਜਾਰੀ ਕੀਤੇ। ਬੈਂਚ ਨੇ ਪੁਲੀਸ ਅਤੇ ਸ਼ਿਕਾਇਤਕਰਤਾ ਦੇ ਵਕੀਲਾਂ ਨੂੰ ਕਿਹਾ ਹੈ ਕਿ ਉਹ ਵੈੱਬ ਸੀਰੀਜ਼ ਦੀ ਵਿਵਾਦਤ ਸਮੱਗਰੀ ਸੀਡੀ ’ਚ ਅਦਾਲਤ ਮੂਹਰੇ ਪੇਸ਼ ਕਰਨ। -ਪੀਟੀਆਈ
Advertisement
Advertisement