ਸੈਕਟਰ-46 ਵਿੱਚ ਸੜਕਾਂ ਦੀ ਰੀ-ਕਾਰਪੈਟਿੰਗ ਸ਼ੁਰੂ
10:09 AM Nov 30, 2023 IST
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 29 ਨਵੰਬਰ
ਚੰਡੀਗੜ੍ਹ ਦੇ ਵਾਰਡ ਨੰਬਰ-34 ਅਧੀਨ ਪੈਂਦੇ ਸੈਕਟਰ-46 ਦੀਆਂ ਵੀ-6 ਸੜਕਾਂ ਦੀ ਰੀਕਾਰਪੈਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਇੱਥੇ 46 ਸੀ ਦੇ ਮਕਾਨ ਨੰਬਰ-3393 ਦੇ ਸਾਹਮਣੇ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਵਾਰਡ ਦੇ ਸੀਨੀਅਰ ਸਿਟੀਜ਼ਨ ਕਰਨਲ ਡੀਐਸ ਬਿੰਦਰਾ, ਓਪੀ ਸਚਦੇਵਾ, ਹੰਸ ਰਾਜ ਸੁਨੇਜਾ ਨੇ ਪੂਰੀ ਰੀਤੀ-ਰਿਵਾਜਾਂ ਨਾਲ ਪੂਜਾ ਅਰਚਨਾ ਕਰ ਕੇ ਹੋਰ ਵਾਰਡ ਵਾਸੀਆਂ ਦੀ ਹਾਜ਼ਰੀ ਵਿੱਚ ਸੜਕਾਂ ਦੀ ਰਿਕਾਰਪੈਟਿੰਗ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸੈਕਟਰ-46 ਦੇ ਵਸਨੀਕ ਕ੍ਰਿਸ਼ਨ ਅਰੋੜਾ ਮੁਸਾਫ਼ਿਰ, ਸੀਐਨ ਥਾਪਰ, ਬੀਆਰ ਸ਼ਰਮਾ, ਦਾਸ ਗੁਪਤਾ, ਰਜਨੀਸ਼ ਮਲਿਕ, ਲਾਲ ਚੰਦ ਅਰੋੜਾ, ਰਾਜੇਸ਼ ਵਿਮਲ, ਸੁਦਰਸ਼ਨ ਬੱਤਰਾ, ਸੰਜੀਵ ਸ਼ਰਮਾ, ਨਿਪੁਨ ਡੋਗਰਾ, ਤਰੁਣ ਸੁਨੇਜਾ ਅਤੇ ਵਾਰਡ-34 ਦੇ ਹੋਰ ਪਤਵੰਤੇ ਹਾਜ਼ਰ ਸਨ।
Advertisement
Advertisement