Raut defends Kunal Kamra: ਸੰਜੈ ਰਾਊਤ ਮਜ਼ਾਹੀਆ ਕਲਾਕਾਰ ਕੁਨਾਲ ਕਾਮਰਾ ਦੇ ਹੱਕ ’ਚ ਨਿੱਤਰੇ
ਮੁੰਬਈ, 5 ਅਪਰੈਲ
ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੈ ਰਾਊਤ ਨੇ ਅੱਜ ਕਾਮੇਡੀਅਨ ਕੁਨਾਲ ਕਾਮਰਾ ਦਾ ਬਚਾਅ ਕਰਦਿਆਂ ਲਈ ਪ੍ਰਗਟਾਵੇ ਦੀ ਆਜ਼ਾਦੀ ਨੂੰ ਦੁਹਰਾਇਆ ਹੈ।
ਰਾਊਤ ਨੇ ਆਖਿਆ, ‘‘ਮਜ਼ਾਹੀਆ ਕਲਾਕਾਰ ਨੇ ਕਿਹੜਾ ਗੁਨਾਹ ਕੀਤਾ ਹੈ? ਕੀ ਉਸ ਨੇ ਕਤਲ ਜਾਂ ਦੇਸ਼ਧ੍ਰੋਹ (murder or treason) ਕੀਤਾ ਹੈ? ਕੀ ED, CBI ਨੇ ਉਸ ਖਿ਼ਲਾਫ਼ lookout notice ਜਾਰੀ ਕੀਤਾ ਹੈ? ਉਸ ਨੇ ਇਕ ਅਜਿਹਾ ਪ੍ਰੋਗਰਾਮ ਕੀਤਾ ਜੋ ਲੋਕਾਂ ਨੂੰ ਸਵੀਕਾਰ ਨਹੀਂ ਸੀ। (ਵਿਚਾਰਾਂ ਦੇ) ਪ੍ਰਗਟਾਵੇ ਦੀ ਆਜ਼ਾਦੀ ਹੈ।’’
Shiv Sena (UBT) leader Sanjay Raut ਨੇ ਕਿਹਾ, ‘‘ਮੈਂ ਉਸ ਨਾਲ ਗੱਲ ਕੀਤੀ ਹੈ। ਅਸੀਂ ਕਾਨੂੰਨ ਦੇ ਰਾਖੇ ਹਾਂ। ਜੇਕਰ ਗ੍ਰਹਿ ਵਿਭਾਗ ਕਾਨੂੰਨ ਦੀ ਪਾਲਣਾ ਨਹੀਂ ਵੀ ਕਰਦਾ ਤਾਂ ਵੀ ਸਾਨੂੰ ਅਜਿਹਾ ਕਰਨਾ ਪਵੇਗਾ।’’
ਇਸ ਤੋਂ ਪਹਿਲਾਂ ਦਿਨ ਵਿੱਚ ਇੱਕ ਅਧਿਕਾਰੀ ਨੇ ਦੱਸਿਆ ਕਿ ਕੁਨਾਲ ਕਾਮਰਾ ਮਹਾਰਾਸ਼ਟਰ ਦੇ ਉਪ ਮੰਤਰੀ ਏਕਨਾਥ ਸ਼ਿੰਦੇ Maharashtra Deputy Chief Minister Eknath Shinde ਖ਼ਿਲਾਫ਼ ਕਥਿਤ ‘ਦੇਸ਼ਧ੍ਰੋਹੀ’ ਦੀ ਟਿੱਪਣੀ ਕਰਨ ਦੇ ਦੋਸ਼ ਹੇਠ ਉਸ ਖ਼ਿਲਾਫ਼ ਦਰਜ ਮਾਮਲੇ ’ਚ ਮੁੰਬਈ ਪੁਲੀਸ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਅਧਿਕਾਰੀ ਮੁਤਾਬਕ ਇਹ ਤੀਜੀ ਵਾਰ ਹੈ ਜਦੋਂ ਕਾਮਰਾ ਪੁਲੀਸ ਦੇ ਸੰਮਨ ’ਤੇ ਪੇਸ਼ ਨਹੀਂ ਹੋਇਆ। -ਪੀਟੀਆਈ