Tahawwur Hussain Rana: ਤਹੱਵੁਰ ਰਾਣਾ ਦੀ ਹਿਰਾਸਤ ਕਾਰਨ ਐੱਨਆਈਏ ਹੈੱਡਕੁਆਰਟਰ ’ਤੇ ਸੁਰੱਖਿਆ ਵਧਾਈ
ਨਵੀਂ ਦਿੱਲੀ, 11 ਅਪਰੈਲ
Tahawwur Hussain Rana: ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਤਹੱਵੁਰ ਹੁਸੈਨ ਰਾਣਾ ਨੂੰ ਅਮਰੀਕਾ ਤੋਂ ਹਵਾਲਗੀ ਤੋਂ ਬਾਅਦ ਏਜੰਸੀ ਨੇ ਉਸਦੀ 18 ਦਿਨਾਂ ਦੀ ਹਿਰਾਸਤ ਪ੍ਰਾਪਤ ਕਰਨ ਤੋਂ ਉਪਰੰਤ ਐੱਨਆਈਏ ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, "ਅਸੀਂ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਐੱਨਆਈਏ ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ। ਵਾਧੂ ਪੁਲੀਸ ਅਤੇ ਅਰਧ ਸੈਨਿਕ ਬਲ ਦੇ ਜਵਾਨ ਤਾਇਨਾਤ ਕੀਤੇ ਗਏ ਹਨ।" ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਅਤੇ ਵਿਵਸਥਾ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਰਾਣਾ ਨੂੰ ਲੈ ਕੇ ਜਾਣ ਵਾਲਾ ਹਵਾਲਗੀ ਜਹਾਜ਼ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਉਤਰਿਆ ਅਤੇ ਉਸਨੂੰ ਏਜੰਸੀ ਵੱਲੋਂ ਇੱਕ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਿਸ਼ੇਸ਼ ਐਨਆਈਏ ਜੱਜ ਚੰਦਰਜੀਤ ਸਿੰਘ ਨੇ ਉਸਨੂੰ 18 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ। ਉਸਦੀ ਹਿਰਾਸਤ ਪ੍ਰਾਪਤ ਕਰਨ ਤੋਂ ਬਾਅਦ ਐੱਨਆਈਏ ਵੱਲੋੲ ਰਾਣਾ ਨੂੰ ਭਾਰੀ ਸੁਰੱਖਿਆ ਕਾਫ਼ਲੇ ਅਧੀਨ ਹੈੱਡਕੁਆਰਟਰ ਲੈਜਾਇਆ ਗਿਆ ਸੀ। -ਪੀਟੀਆਈ