ਪੰਜਾਬੀ ਸਾਹਿਤ ਸਭਾ ਵੱਲੋਂ ਰੈਹਲ ਦੀ ਪੁਸਤਕ ਰਿਲੀਜ਼
ਪੱਤਰ ਪ੍ਰੇਰਕ
ਪਟਿਆਲਾ, 14 ਨਵੰਬਰ
ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ ਇੱਥੇ ਭਾਸ਼ਾ ਵਿਭਾਗ ਪੰਜਾਬ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਸਰਬਾਂਗੀ ਲੇਖਕ ਇੰਜੀ. ਦੇਵਿੰਦਰ ਮੋਹਨ, ਬਹੁਪੱਖੀ ਲੇਖਕ ਡਾ. ਅਮਰ ਕੋਮਲ, ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਗੁਰਸ਼ਰਨ ਕੌਰ ਵਾਲੀਆ, ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ, ਲੋਕਧਾਰਾ ਸ਼ਾਸਤਰੀ ਅਤੇ ਗਲਪਕਾਰ ਡਾ. ਚਰਨਜੀਤ ਕੌਰ (ਕਰਨਾਲ), ਡਾ. ਗੁਰਬਚਨ ਸਿੰਘ ਰਾਹੀ ਅਤੇ ਰਾਜਿੰਦਰ ਪਾਲ ਸ਼ਰਮਾ (ਜਗਰਾਉਂ) ਸ਼ਾਮਲ ਸਨ। ਇਸ ਸਮਾਗਮ ਵਿਚ ਉੱਘੇ ਕਹਾਣੀਕਾਰ ਬਾਬੂ ਸਿੰਘ ਰੈਹਲ ਦੇ ਕਹਾਣੀ ਸੰਗ੍ਰਹਿ ‘ਜਿਨਿ ਨਾਮੁ ਲਿਖਾਇਆ ਸਚੁ’ ਦਾ ਲੋਕ ਅਰਪਣ ਕੀਤਾ ਗਿਆ। ਬਾਬੂ ਸਿੰਘ ਰੈਹਲ ਦੇ ਕਹਾਣੀ-ਸੰਗ੍ਰਹਿ ’ਤੇ ਮੁੱਖ ਪੇਪਰ ਡਾ. ਲਕਸ਼ਮੀ ਨਰਾਇਣ ਭੀਖੀ ਨੇ ਪੜ੍ਹਿਆ। ਇਸ ਮੌਕੇ ਡਾ. ਅਮਰ ਕੋਮਲ, ਗੁਰਸ਼ਰਨ ਕੌਰ ਵਾਲੀਆ, ਤੇਜਿੰਦਰ ਸਿੰਘ ਗਿੱਲ, ਡਾ. ਚਰਨਜੀਤ ਕੌਰ ਕਰਨਾਲ, ਰਾਜਿੰਦਰਪਾਲ ਸ਼ਰਮਾ, ਡਾ. ਗੁਰਬਚਨ ਸਿੰਘ ਰਾਹੀ, ਡਾ. ਹਰਜੀਤ ਸਿੰਘ ਸੱਧਰ, ਸੁਖਦੇਵ ਸਿੰਘ ਚਹਿਲ, ਬਲਬੀਰ ਸਿੰਘ ਦਿਲਦਾਰ, ਬਲਦੇਵ ਸਿੰਘ ਬਿੰਦਰਾ ਅਤੇ ਹਰਪ੍ਰੀਤ ਕੌਰ ਮਾਨੂੰਪੁਰੀ (ਖੋਜਾਰਥਣ) ਨੇ ਪੁਸਤਕ ਦੇ ਕਲਾ ਪੱਖ ਨੂੰ ਉਭਾਰਿਆ।