Punjab News: ਐੱਨਆਈਏ ਵੱਲੋਂ ਫ਼ਿਰੋਜ਼ਪੁਰ ਦੇ ਇਕ ਘਰ ਅਤੇ ਹੋਟਲ ’ਚ ਛਾਪਾ
11:47 AM Apr 24, 2025 IST
ਸੰਜੀਵ ਹਾਂਡਾ
ਫ਼ਿਰੋਜ਼ਪੁਰ, 24 ਅਪਰੈਲ
Advertisement
ਕੌਮੀ ਸੁਰੱਖਿਆ ਏਜੰਸੀ (ਐਨਆਈਏ) ਦੀ ਇਕ ਟੀਮ ਨੇ ਅੱਜ ਸਵੇਰੇ ਫ਼ਿਰੋਜ਼ਪੁਰ ’ਚ ਇਕ ਹੋਟਲ ਮਾਲਕ ਦੇ ਘਰ ਅਤੇ ਹੋਟਲ ਤੇ ਛਾਪੇਮਾਰੀ ਕੀਤੀ ਹੈ। ਪਤਾ ਲੱਗਾ ਕਿ ਇਹ ਹੋਟਲ ਮਾਲਕ ਪਿਛਲੇ ਦਿਨੀਂ ਪਾਕਿਸਤਾਨ ਹੋ ਕੇ ਆਇਆ ਹੈ। ਇਸ ਹੋਟਲ ਮਾਲਕ ਦੇ ਪਰਿਵਾਰ ਦੇ ਕੁਝ ਮੈਂਬਰ ਅਜੇ ਵੀ ਪਾਕਿਸਤਾਨ ਵਿਚ ਰੁਕੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਵਾਪਸ ਆਉਣ ਮਗਰੋਂ ਉਸਦੇ ਫ਼ੋਨ ਤੋਂ ਕੁਝ ਕਾਲਾਂ ਪਾਕਿਸਤਾਨ ’ਚ ਹੋਈਆਂ ਹਨ। ਐੱਨਆਈਏ ਦੀ ਟੀਮ ਨੇ ਪਿੰਡ ਮੱਲਵਾਲ ਵਿਚ ਸਥਿਤ ਉਸਦੇ ਘਰ ਅਤੇ ਸ਼ਹਿਰ ਦੇ ਇੰਡਸਟਰੀ ਏਰੀਆ ਵਿਚ ਸਥਿਤ ਉਸਦੇ ਹੋਟਲ ਤੇ ਛਾਪੇਮਾਰੀ ਕੀਤੀ ਹੈ। ਹਾਲਾਂਕਿ ਅਧਿਕਾਰੀਆਂ ਨੇ ਅਜੇ ਇਸ ਬਾਰੋ ਕੁੱਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ।
Advertisement