ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ਭੂ-ਮਾਫ਼ੀਆ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ’ਤੇ ਕਾਤਲਾਨਾ ਹਮਲਾ

04:33 PM Apr 25, 2025 IST
featuredImage featuredImage
ਨਿਰਭੈ ਸਿੰਘ ਖਾਈ ਜ਼ਖ਼ਮੀ ਹਾਲਤ ਵਿੱਚ ਹਸਪਤਾਲ ’ਚ ਜ਼ੇਰੇ-ਇਲਾਜ

ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਅਪਰੈਲ
Punjab News: ਨੇੜਲੇ ਪਿੰਡ ਖਾਈ ਦੇ ਇੱਕ ਪਰਿਵਾਰ ਦੀ ਜ਼ਮੀਨ ਨੂੰ ਇਕ ਸਿਆਸੀ ਆਗੂ ਦੀ ਕਥਿਤ ਸ਼ਹਿ ’ਤੇ ਲਹਿਰਾਗਾਗਾ ਇਲਾਕੇ ਵਿੱਚ ਸਰਗਰਮ ਭੂ-ਮਾਫ਼ੀਆ ਧੱਕੇ ਨਾਲ ਦੱਬਣੀ ਚਾਹੁੰਦਾ ਸੀ। ਇਸ ਦੇ ਖਿਲਾਫ ਕੱਲ੍ਹ ਪਿੰਡ ਖਾਈ ਦਾ ਇਕੱਠ ਹੋਇਆ ਸੀ। ਪਿੰਡ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਗਰੀਬ ਪਰਿਵਾਰ ਦੇ ਹੱਕ ਵਿੱਚ ਸਟੈਂਡ ਲੈਂਦਿਆਂ ਭੂ-ਮਾਫ਼ੀਆ ਗਰੋਹ ਨੂੰ ਕਬਜ਼ਾ ਕਰਨ ਤੋਂ ਵਰਜਿਆ ਸੀ।
ਇਸ ਮਾਮਲੇ ਦੀ ਪੈਰਵੀ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਨਿਰਭੈ ਸਿੰਘ ਖਾਈ ਕਰ ਰਹੇ ਸਨ। ਆਪਣੇ ਮਨਸੂਬੇ ਸਫਲ ਨਾ ਹੁੰਦਿਆਂ ਦੇਖ ਕੇ ਕਥਿਤ ਭੂ-ਮਾਫ਼ੀਆ ਗਰੋਹ ਦੇ ਗੁੰਡਿਆਂ ਨੇ ਅੱਜ ਸਵੇਰੇ ਜਦੋਂ ਨਿਰਭੈ ਸਿੰਘ ਖਾਈ ਆਪਣੀ ਸਰਕਾਰੀ ਡਿਊਟੀ ਕਰਨ ਸਕੂਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਇੱਕ ਗੱਡੀ ਰਾਹੀਂ ਅੱਗਿਓਂ ਫੇਟ ਮਾਰੀ ਤੇ ਇੱਕ ਗੱਡੀ ਨਾਲ ਪਿੱਛੋਂ ਫੇਟ ਮਾਰੀ ਅਤੇ ਘੇਰ ਕੇ ਬੁਰੀ ਤਰ੍ਹਾਂ ਲੋਹੇ ਦੀਆਂ ਰਾਡਾ ਨਾਲ ਬੁਰੀ ਤਰ੍ਹਾਂ ਕੁੱਟਿਆ।
ਹਮਲਾਵਰਾਂ ਨੇ ਉਨ੍ਹਾਂ ਦੀਆਂ ਦੋਵੇਂ ਲੱਤਾਂ ਤੇ ਇੱਕ ਬਾਹ ਤੋੜ ਦਿੱਤੀ ਗਈ ਅਤੇ ਗੱਡੀ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਹਮਲਾਵਰ ਨਿਰਭੈ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾਹ ਕਰ ਕੇ ਲੈ ਕੇ ਜਾ ਰਹੇ ਸਨ ਪਰ ਆਲੇ ਦੁਆਲੇ ਲੋਕ ਇਕੱਠੇ ਹੋਣ ’ਤੇ ਕੁੱਟਮਾਰ ਕਰਕੇ ਛੱਡ ਕੇ ਭੱਜ ਗਏ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾ, ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਕੁਲਦੀਪ ਸਿੰਘ ਚੂਲੜ ਨੇ ਦੱਸਿਆ ਕਿ ਨਿਰਭੈ ਸਿੰਘ ’ਤੇ ਇਹ ਹਮਲਾ ਗਰੀਬ ਪਰਿਵਾਰ ਦੀ ਜ਼ਮੀਨ ’ਤੇ ਭੂ-ਮਾਫ਼ੀਆ ਨੂੰ ਕਬਜ਼ੇ ਤੋਂ ਰੋਕਣ ਦੀ ਰੰਜਿਸ਼ ਹੇਠ ਕੀਤਾ ਗਿਆ ਹੈ।
ਜਥੇਬੰਦੀ ਨੇ ਪੁਲੀਸ ਤੋਂ ਮੰਗ ਕੀਤੀ ਕਿ ਫੌਰੀ ਬਣਦੀ ਕਾਰਵਾਈ ਕਰ ਕੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਫੌਰੀ ਗ੍ਰਿਫ਼ਤਾਰ ਕੀਤਾ ਜਾਵੇ। ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਦਾਖ਼ਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਨੂੰ ਡੀਐਮਸੀ ਹਸਪਤਾਲ ਭੇਜਿਆ ਗਿਆ ਹੈ। ਇਸ ਬਾਰੇ ਏਐਸਆਈ ਹਰਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

 

Advertisement
Advertisement