ਚੌਲ ਵਪਾਰੀ ਦੇ ਘਰ ਬਾਹਰ ਗੋਲੀਆਂ ਚੱਲੀਆਂ
05:57 AM May 09, 2025 IST
ਪੱਤਰ ਪ੍ਰੇਰਕ
ਕਪੂਰਥਲਾ, 8 ਮਈ
ਇਥੋਂ ਦੇ ਮੁਹੱਲਾ ਪਰਮਜੀਤ ਗੰਜ ’ਚ ਦੇਰ ਰਾਤ ਚੌਲ ਵਪਾਰੀ ਦੇ ਘਰ ਦੇ ਬਾਹਰ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਪੰਜ ਗੋਲੀਆਂ ਚੱਲੀਆਂ। ਰਾਤ ਕਰੀਬ 11.45 ਵਜੇ ਮੁਹੱਲਾ ਪਰਮਜੀਤ ਗੰਜ ਦੇ ਚੌਲ ਵਪਾਰੀ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ ਵਿੱਚੋਂ ਕਾਰੋਬਾਰੀ ਦੇ ਮੁੱਖ ਗੇਟ ’ਤੇ ਵੀ ਲੱਗੀ। ਸਿਟੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ, ਹਾਲਾਂਕਿ ਵਪਾਰੀ ਖੁੱਲ੍ਹ ਕੇ ਕੁੱਝ ਵੀ ਦੱਸਣ ਲਈ ਤਿਆਰ ਨਹੀਂ ਹੈ। ਦੂਜੇ ਪਾਸੇ ਡੀਐੱਸਪੀ ਦੀਪਕਕਰਨ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ’ਚ ਇਹ ਲੱਗਦਾ ਹੈ ਕਿ ਗੋਲੀਬਾਰੀ ਕਿਸੇ ਰੰਜਿਸ਼ ਕਾਰਨ ਵਾਪਰੀ ਹੈ। ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement