ਪਾਵਰਕੌਮ ਮੁਲਾਜ਼ਮਾਂ ਵੱਲੋਂ ਧਰਨਾ
ਪੱਤਰ ਪ੍ਰੇਰਕ
ਕਾਦੀਆਂ, 12 ਅਕਤੂਬਰ
ਪਾਵਰਕੌਮ ਅਤੇ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਵੱਲੋਂ ਮੰਡਲ ਕਾਦੀਆਂ ਵਿੱਚ ਪੰਜਾਬ ਸਰਕਾਰ ਵਿਰੁੱਧ ਧਰਨਾ ਦੇ ਕੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਪੈਨਸ਼ਨਰ ਐਸੋਸੀਏਸ਼ਨ ਦੇ ਸਾਥੀਆਂ ਨੇ ਬਿਜਲੀ ਸੰਸ਼ੋਧਨ ਬਿੱਲ ਰੱਦ ਕਰਨ ਬਾਰੇ ਕੇਂਦਰ ਸਰਕਾਰ ਦੀ ਸਖ਼ਤ ਵਿਰੋਧਤਾ ਕੀਤੀ ਤੇ ਕਿਸਾਨਾਂ ਵਿਰੁਧ ਕੇਂਦਰ ਸਰਕਾਰ ਵੱਲੋਂ ਜੋ ਕਾਨੂੰਨ ਪਾਸ ਕੀਤੇ ਗਏ ਹਨ, ਉਨ੍ਹਾਂ ਦੀ ਵੀ ਨਿੰਦਾ ਕੀਤੀ ਹੈ। ਇੱਸ ਮੌਕੇ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਰਤਨ ਸਿੰਘ ਤੇ ਸਕੱਤਰ ਪਰਮਜੀਤ ਸਿੰਘ ਨੇ ਕਿਹਾ ਕਿ ਦੂਜੇ ਰਾਜਾਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਪੈਨਸ਼ਰਾਂ ਅਤੇ ਕਰਮਚਾਰੀਆਂ ਨੂੰ ਇੱਕ ਜਨਵਰੀ 2006 ਤੋਂ 2011 ਤੱਕ ਛੇਤੀ ਹੀ ਪੇਅ ਗਰੇਡ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਿਜਲੀ ਕਰਮਚਾਰੀਆਂ ਨੂੰ 400 ਯੁਨਿਟ ਮੁਆਫ਼ ਕੀਤੇ ਜਾਣ ਦੀ ਰਿਆਤ ਦਿੱਤੀ ਜਾਵੇ। ਪੈਨਸ਼ਨਰ ਕਰਮਚਾਰੀਆਂ ਨੂੰ ਬਿਜਲੀ ਬਿੱਲਾਂ ਦੀ ਰੀਕਵਰੀ ਵਿੱਚ ਪੈਨਸ਼ਨ ਦੇਣਾ ਯਕੀਨੀ ਬਣਾਇਆ ਜਾਵੇ। 60-65-75 ਦੀ ਉਮਰ ਵਿੱਚ ਬੁਢਾਪਾ ਪੈਨਸ਼ਨ ਅਲਾਉਂਸ ਵੀ ਬੇਸ਼ਕ ਪੈਨਸ਼ਨ ਦੇ ਨਾਲ ਜੋੜ ਦਿੱਤਾ ਜਾਵੇ। ਪੈਨਸ਼ਨ ਕਰਮਚਾਰੀਆਂ ਨੂੰ ਹਰ ਜ਼ਿਲ੍ਹੇ ਵਿੱਚ ਪਹਿਲਾਂ ਵਾਂਗ ਰੋਗ ਦਾ ਇਲਾਜ ਕਰਵਾਉਣ ਲਈ ਇੱਕ ਹਸਪਤਾਲ ਅਲਾਟ ਕੀਤਾ ਜਾਵੇ। ਇੱਸ ਮੌਕੇ ਬਲਬੀਰ ਸਿੰਘ, ਸੁਰਜੀਤ ਸਿੰਘ, ਬਾਵਾ ਸਿੰਘ, ਸੰਤੋਖ ਸਿੰਘ, ਮਨਵਿੰਦਰ ਸਿੰਘ, ਸਲਵਿੰਦਰ ਸਿੰਘ, ਪ੍ਰਧਾਨ ਹਜ਼ਾਰਾ ਸਿੰਘ, ਬਲਵਿੰਦਰ ਸਿੰਘ ਸੰਬੋਧਨ ਕੀਤਾ।