ਵਿਧਾਇਕ ਦੇ ਕਰੀਬੀਆਂ ’ਤੇ ਡਰਾਉਣ-ਧਮਕਾਉਣ ਦੇ ਦੋਸ਼
03:48 PM Apr 10, 2025 IST
ਦਵਿੰਦਰ ਸਿੰਘ ਭੰਗੂ
ਰਈਆ, 10 ਅਪਰੈਲ
Advertisement
ਬੀਤੇ ਦਿਨੀਂ ਬਾਬਾ ਬਕਾਲਾ ਸਾਹਿਬ ਦੇ ਮੌਜੂਦਾ ਵਿਧਾਇਕ ਵਿਰੁੱਧ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰ ਕਥਿਤ ਦੋਸ਼ ਲਾਉਣ ਵਾਲੇ ਵਿਅਕਤੀ ਨੇ ਉਸਦੇ ਘਰ ਆ ਕੇ ਕੁਝ ਵਿਅਕਤੀਆਂ ਵੱਲੋ ਡਰਾਉਣ ਧਮਕਾਉਣ ਦਾ ਦੋਸ਼ ਲਾਉਂਦਿਆਂ ਉੱਚ ਅਧਿਕਾਰੀਆਂ ਅਤੇ ਮੁੱਖ ਮੰਤਰੀ ਪੰਜਾਬ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋ ਹਲਕਾ ਵਿਧਾਇਕ ਬਾਬਾ ਬਕਾਲਾ ਸਾਹਿਬ ਦੇ ਵਿਰੁੱਧ ਪਿੰਡ ਬਾਣੀਆ ਦੇ ਬਲਰਾਜ ਸਿੰਘ ਵਲੋ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਦਿਆਂ ਨਸ਼ੇ ਅਤੇ ਰੇਤ ਮਾਈਨਿੰਗ ਕਰਵਾਉਣ ਸਬੰਧੀ ਕਥਿਤ ਦੋਸ਼ ਲਾਏ ਜਾ ਰਹੇ ਸਨ ਅਤੇ ਜਾਇਦਾਦ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ।
ਬਲਰਾਜ ਸਿੰਘ ਬਾਣੀਆ ਨੇ ਅੱਜ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਂਝੀ ਕਰਦਿਆਂ ਮੌਜੂਦਾ ਵਿਧਾਇਕ ਦੇ ਰਿਸ਼ਤੇਦਾਰ ਅਤੇ ਕੁਝ ਸਿਆਸੀ ਵਿਅਕਤੀਆਂ ਵੱਲੋ ਘਰ ਆ ਕੇ ਉਸਨੂੰ ਡਰਾਉਣ ਧਮਕਾਉਣ ਸਬੰਧੀ ਦੋਸ਼ ਲਾਏ ਹਨ। ਉਧਰ ਇਸ ਸਬੰਧੀ ਵਿਧਾਇਕ ਦਲਬੀਰ ਸਿੰਘ ਟੌਗ ਨੇ ਕਿਹਾ ਕਿ ਉਕਤ ਵਿਅਕਤੀ ਦਾ ਪਤਾ ਨਹੀਂ, ਉਹ ਕੀ ਕੁਝ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਨੂੰ ਕੋਈ ਸਮੱਸਿਆ ਹੈ ਤਾਂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਕੋਲ ਸ਼ਿਕਾਇਤ ਕਰੇ।
Advertisement
Advertisement