ਹਰਿਆਣਾ ’ਚ ਲਾਠੀਚਾਰਜ ਕਰਨ ’ਤੇ ਕਿਸਾਨਾਂ ਵਿੱਚ ਰੋਸ
ਪੱਤਰ ਪ੍ਰੇਰਕ
ਅਟਾਰੀ, 9 ਜੂਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਉਲੀ ਸਾਹਿਬ ਦੇੇ ਕਿਸਾਨਾਂ ਤੇ ਮਜ਼ਦੂਰਾਂ ਨੇ ਪ੍ਰਧਾਨ ਕੁਲਵੰਤ ਸਿੰਘ ਰਾਜਾਤਾਲ ਅਤੇ ਗੁਰਤੇਜ ਸਿੰਘ ਜਠੌਲ ਦੀ ਅਗਵਾਈ ਹੇਠ ਅਟਾਰੀ-ਵਾਹਗਾ ਸੜਕ ਜਾਮ ਕਰਕੇ ਹਰਿਆਣਾ ‘ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਵਿੰਦਰ ਸਿੰਘ ਭਰੋਭਾਲ, ਕਾਬਲ ਸਿੰਘ ਮੁਹਾਵਾ ਤੇ ਲਖਵਿੰਦਰ ਸਿੰਘ ਡਾਲਾ ਨੇ ਕਿਹਾ ਕਿ ਹਰਿਆਣਾ ਦੇ ਸੂਰਤ ਜ਼ਿਲ੍ਹੇ ਵਿੱਚ ਕਿਸਾਨਾਂ ਦੀ ਸੂਰਜਮੁੁਖੀ ਦੀ ਫ਼ਸਲ ਐਮਐਸਪੀ ਤੋਂ ਇੱਕ ਹਜ਼ਾਰ ਰੁਪਏ ਘਟਾ ਕੇ ਖ਼ਰੀਦਣ ਦੇ ਰੋਸ ਵਜੋਂ ਲਾਏ ਗਏ ਧਰਨੇ ‘ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਲਾਠੀਚਾਰਜ ਕਰਕੇ ਕਿਸਾਨਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੇ ਰੋਸ ਵਜੋਂ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਗੁਰਦੇਵ ਸਿੰਘ ਜਠੌਲ, ਸੁਖਵਿੰਦਰ ਸਿੰਘ ਕੋਲੋਵਾਲ, ਕਸ਼ਮੀਰ ਸਿੰਘ ਢੋਡੀਵਿੰਡ, ਬਲਦੇਵ ਸਿੰਘ ਗੱਲੂਵਾਲ, ਜੋਗਾ ਸਿੰਘ ਖਾਹਰੈ, ਸੁਖਦੇਵ ਸਿੰਘ ਹਵੇਲੀਆਂ, ਬਲਬੀਰ ਸਿੰਘ ਮੁਹਾਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ।