ਰਾਸ਼ਟਰਪਤੀ Droupadi Murmu ਸੋਮਵਾਰ ਨੂੰ ਕਰਨਗੇ ਛੱਤੀਸਗੜ੍ਹ ਤੇ ਉੜੀਸਾ ਦਾ ਦੌਰਾ
09:45 PM Mar 23, 2025 IST
ਨਵੀ ਦਿੱਲੀ, 23 ਮਾਰਚ
ਰਾਸ਼ਟਰਪਤੀ ਦਰੋਪਦੀ ਮੁਰਮੂ ਸਰਕਾਰੀ ਸਮਾਗਮ ’ਚ ਸ਼ਾਮਲ ਹੋਣ ਲਈ 24 ਮਾਰਚ ਨੂੰ ਛੱਤੀਸਗੜ੍ਹ ਤੇ ਉੜੀਸਾ ਦਾ ਦੌਰਾ ਕਰਨਗੇ। ਰਾਸ਼ਟਰਪਤੀ ਭਵਨ ਵੱਲੋਂ ਅੱਜ ਇਹ ਜਾਣਕਾਰੀ ਦਿੱਤੀ।
ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ President Droupadi Murmu ਸੋਮਵਾਰ ਨੂੰ ਛੱਤੀਸਗੜ੍ਹ ਵਿਧਾਨ ਸਭਾ ਦੇ ਸਿਵਲਰ ਜੁਬਲੀ ਸਮਾਗਮ ’ਚ ਸ਼ਾਮਲ ਹੋਣਗੇ।
ਬਿਆਨ ਮੁਤਾਬਕ ਰਾਸ਼ਟਰਪਤੀ ਮੁਰਮੂ ਸੋਮਵਾਰ ਨੂੰ ਉੜੀਸਾ ਦੇ ਨਯਾਗੜ੍ਹ ਦੇ ਕਾਲੀਆਪੱਲੀ ’ਚ ਭਾਰਤੀ ਵਿਸ਼ਵਬਾਸੂ ਸ਼ਬਰ ਸਮਾਜ (Bharatiya Biswabasu Shabar Samaj) ਦੇ ਸਥਾਪਨਾ ਦਿਵਸ ਸਮਾਗਮ ਵਿੱਚ ਵੀ ਹਾਜ਼ਰੀ ਲਵਾਉਣਗੇ। -ਪੀਟੀਆਈ
Advertisement
Advertisement