ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੜ੍ਹਸ਼ੰਕਰ ਵਿੱਚ ਸਫ਼ਾਈ ਪ੍ਰਬੰਧਾਂ ਦਾ ਬੁਰਾ ਹਾਲ

09:18 PM Jun 23, 2023 IST

ਜੰਗ ਬਹਾਦਰ ਸਿੰਘ ਸੇਖੋਂ

Advertisement

ਗੜ੍ਹਸ਼ੰਕਰ, 7 ਜੂਨ

ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਦਾ ਬੁਰਾ ਹਾਲ ਹੈ। ਇਸ ਕਰ ਕੇ ਸ਼ਹਿਰ ਵਿੱਚੋਂ ਲੰਘਦੇ ਰਾਹਗੀਰਾਂ, ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕੂੜਾ ਕਰਕਟ ਦੇ ਅਕਸਰ ਵੱਡੇ-ਵੱਡੇ ਢੇਰ ਲੱਗੇ ਰਹਿੰਦੇ ਹਨ। ਕੂੜੇ ਨਾਲ ਨਜਿੱਠਣ ਸਬੰਧੀ ਨਗਰ ਕੌਂਸਲ ਵੱਲੋਂ ਸੁਚਾਰੂ ਪ੍ਰਬੰਧ ਨਾ ਕਰਨ ਕਰ ਕੇ ਸ਼ਹਿਰ ਵਿੱਚ ਇਹ ਸਮੱਸਿਆ ਵਿਕਰਾਲ ਰੂਪ ਧਾਰਦੀ ਜਾ ਰਹੀ ਹੈ। ਮੀਂਹਾਂ ਕਾਰਨ ਕੂੜੇ ਦੀ ਇਹ ਸਮੱਸਿਆ ਹੋਰ ਪ੍ਰੇਸ਼ਾਨੀ ਦਾ ਕਾਰਨ ਬਣ ਗਈ ਹੈ।

Advertisement

ਦੱਸਣਯੋਗ ਹੈ ਕਿ ਗੜ੍ਹਸ਼ੰਕਰ ਤੋਂ ਬੰਗਾ ਰੋਡ, ਸ੍ਰੀ ਆਨੰਦਪੁਰ ਸਾਹਿਬ ਰੋਡ, ਨੰਗਲ ਰੋਡ ਅਤੇ ਨਵਾਂਸ਼ਹਿਰ ਰੋਡ ‘ਤੇ ਕਈ ਥਾਵਾਂ ‘ਤੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਇਨ੍ਹਾਂ ਢੇਰਾਂ ‘ਤੇ ਅਕਸਰ ਆਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ ਜੋ ਕਿ ਰਾਹਗੀਰਾਂ ਪ੍ਰਤੀ ਹਮਲਾਵਰ ਰੁਖ਼ ਵੀ ਅਖ਼ਤਿਆਰ ਕਰ ਲੈਂਦੇ ਹਨ। ਗੰਦਗੀ ਦੇ ਇਨ੍ਹਾਂ ਢੇਰਾਂ ਕਾਰਨ ਜਿੱਥੇ ਬੰਗਾ ਰੋਡ ਅਤੇ ਨਵਾਂਸ਼ਹਿਰ ਰੋਡ ‘ਤੇ ਨੇੜਲੇ ਦੁਕਾਨਦਾਰਾਂ ਦਾ ਕੰਮ ਠੱਪ ਹੋਇਆ ਰਹਿੰਦਾ ਹੈ, ਉੱਥੇ ਹੀ ਆਲੇ ਦੁਆਲੇ ਗੰਦਗੀ ਕਾਰਨ ਬਿਮਾਰੀ ਫੈਲਣ ਦਾ ਖਦਸ਼ਾ ਵੀ ਬਣ ਗਿਆ ਹੈ। ਇਹ ਕੂੜਾ ਅਕਸਰ ਸੜਕਾਂ ‘ਤੇ ਖਿਲਰਿਆ ਰਹਿੰਦਾ ਹੈ ਜਿਸ ਨਾਲ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ। ਦੱਸਣਯੋਗ ਹੈ ਕਿ ਨਗਰ ਕੌਂਸਲ ਗੜਸ਼ੰਕਰ ਕੂੜਾ ਕਰਕਟ ਦੇ ਪ੍ਰਬੰਧਨ ਲਈ ਨਵਾਂਸ਼ਹਿਰ ਰੋਡ ‘ਤੇ ਕਾਫ਼ੀ ਥਾਂ ਰਾਖਵੀਂ ਰੱਖੀ ਗਈ ਹੈ ਪਰ ਇੱਥੇ ਕੂੜਾ ਸੁੱਟਣ ਦੀ ਬਜਾਇ ਵੱਖ ਵੱਖ ਥਾਵਾਂ ‘ਤੇ ਢੇਰ ਲਗਾਏ ਜਾਂਦੇ ਹਨ ਜੋ ਕਿ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ।

ਇਸ ਬਾਰੇ ਸਮਾਜ ਸੇਵੀ ਸੁਖਵਿੰਦਰ ਸੰਧੂ ਨੇ ਕਿਹਾ ਕਿ ਕੂੜੇ ਦੀ ਸੰਭਾਲ ਲਈ ਸ਼ਹਿਰ ਵਿੱਚ ਕੰਟੇਨਰ ਨਹੀਂ ਰੱਖੇ ਜਾ ਰਹੇ ਅਤੇ ਨਾ ਹੀ ਨਿਯਮਤ ਤੌਰ ‘ਤੇ ਕੂੜਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਧਾਰਮਿਕ ਥਾਵਾਂ ਨੇੜੇ ਵੀ ਗੰਦਗੀ ਭਰੇ ਲਿਫਾਫੇ ਤੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ ਪਰ ਕੌਂਸਲ ਦੇ ਪ੍ਰਬੰਧਕ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ।

ਪੜਤਾਲ ਕਰ ਕੇ ਕਾਰਵਾਈ ਕੀਤੀ ਜਾਵੇਗੀ: ਈਓ

ਕੌਂਸਲ ਦੇ ਈਓ ਰਾਜੀਵ ਸਰੀਨ ਨੇ ਕਿਹਾ ਕਿ ਉਹ ਇਸ ਬਾਰੇ ਪੜਤਾਲ ਕਰਨਗੇ ਅਤੇ ਕੂੜੇ ਦੀ ਨਿਯਮਤ ਚੁਕਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਇਸ ਸਬੰਧੀ ਸਹਿਯੋਗ ਦੀ ਅਪੀਲ ਕੀਤੀ।

Advertisement