ਛਿੰਝ ਮੇਲਾ: ਲਿਆਕਤ ਅਲੀ ਨੇ ਪਟਕੇ ਦੀ ਕੁਸ਼ਤੀ ਜਿੱਤੀ
05:24 AM May 06, 2025 IST
ਸ਼ਾਹਕੋਟ: ਨਜ਼ਦੀਕੀ ਪਿੰਡ ਨੰਗਲ ਅੰਬੀਆਂ ’ਚ ਡੇਰਾ ਮਾਤਾ ਪੰਜਾਬ ਕੌਰ ’ਤੇ ਪ੍ਰਬੰਧਕਾਂ ਤੇ ਨਗਰ ਨਿਵਾਸੀਆਂ ਵੱਲੋਂ ਮਾਤਾ ਪੰਜਾਬ ਕੌਰ ਦੀ ਯਾਦ ’ਚ ਕਰਵਾਇਆ ਦੋ ਰੋਜ਼ਾ ਸਾਲਾਨਾ ਧਾਰਮਿਕ ਜੋੜ ਮੇਲਾ ਸਮਾਪਤ ਹੋ ਗਿਆ। ਪਹਿਲੇ ਦਿਨ ਝੰਡੇ ਦੀ ਰਸਮ ਅਦਾ ਕੀਤੀ ਗਈ। ਦੂਜੇ ਤੇ ਆਖਰੀ ਦਿਨ ਸਜਾਏ ਦੀਵਾਨ ’ਚ ਇਲਾਕੇ ਦੇ ਨਾਮੀ ਢਾਡੀ ਤੇ ਕਵੀਸਰੀ ਜਥਿਆਂ ਨੇ ਪੰਜਾਬ ਦੇ ਸੂਰਬੀਰ ਯੋਧਿਆਂ ਦੀਆਂ ਵੀਰ ਗਥਾਵਾਂ ਪੇਸ਼ ਕੀਤੀਆਂ। ਸ਼ਾਮ ਵੇਲੇ ਕਰਵਾਏ ਛਿੰਝ ਮੇਲੇ ’ਚ ਕਈ ਅਖਾੜਿਆਂ ਦੇ ਪਹਿਲਵਾਨਾਂ ਨੇ ਜ਼ੋਰ ਅਜ਼ਮਾਈ ਕੀਤੀ। ਪਟਕੇ ਦੀ ਕੁਸ਼ਤੀ ’ਚ ਲੰਬੀ ਜ਼ੋਰ ਅਜ਼ਮਾਈ ਤੋਂ ਬਾਅਦ ਲਿਆਕਤ ਅਲੀ ਨੇ ਅਰਸ਼ ਨੂੰ ਹਰਾ ਕੇ ਪਟਕੇ ’ਤੇ ਜਿੱਤ ਪ੍ਰਾਪਤ ਕੀਤੀ। ਛਿੰਝ ਮੇਲੇ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਦੇ ਨਾਮੀ ਪਹਿਲਵਾਨ ਐਂਥਨੀ ਅੰਮ੍ਰਿਤਸ਼ਰ ਅਤੇ ਪ੍ਰਿਤਪਾਲ ਫਗਵਾੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement